ਮੈਚ ਦੌਰਾਨ ਇਕ ਵਾਰ ਫਿਰ ਕੋਹਲੀ ਦਾ ਗੁੱਸਾ ਦੇਖਣ ਨੂੰ ਮਿਲਿਆ, ਉਡਾਏ ਸਟੰਪਸ (Video)
Thursday, Sep 19, 2019 - 12:00 PM (IST)

ਸਪੋਰਟਸ ਡੈਸਕ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਗੁੱਸੇ ਲਈ ਕਾਫੀ ਮਸ਼ਹੂਰ ਹਨ। ਮੈਦਾਨ 'ਤੇ ਜਦੋਂ ਵਿਰਾਟ ਦੇ ਹਿਸਾਬ ਨਾਲ ਖੇਡ ਨਹੀਂ ਹੁੰਦਾ ਤਾਂ ਉਸਦਾ ਗੁੱਸਾ ਵੱਖ-ਵੱਖ ਤਰ੍ਹਾਂ ਨਾਲ ਨਿਕਲਦਾ ਹੈ। ਅਜਿਹਾ ਹੀ ਕੁਝ ਮੈਦਾਨ 'ਤੇ ਤਦ ਵੀ ਦੇਖਣ ਨੂੰ ਮਿਲਿਆ ਜਦੋਂ ਅਫਰੀਕਾ ਦੇ ਕਪਤਾਨ ਕਵਿੰਟਨ ਡੀ ਕੌਕ ਅਤੇ ਤੇਂਬਾ ਬਵੁਮਾ ਵਿਚਾਲੇ ਚੰਗੀ ਸਾਂਝੇਦਾਰੀ ਦੇਖਣ ਨੂੰ ਮਿਲੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ ਨੂੰ ਮੋਹਾਲੀ ਵਿਚ ਖੇਡਿਆ ਗਿਆ ਸੀ।
Angry Virat 😡😡😠 #IndvsSA #INDvSA #ViratKohli pic.twitter.com/jV5EUqQEJ1
— Harshal Gadakh 🇮🇳 (@harshalgadakh7) September 18, 2019
ਦਰਅਸਲ ਮੈਚ ਦੌਰਾਨ ਵਿਰਾਟ ਕੋਹਲੀ ਦਾ ਇਕ ਵਾਰ ਫਿਰ ਗੁੱਸਾ ਦੇਖਣ ਨੂੰ ਮਿਲਿਆ। ਜਦੋਂ ਹਾਰਦਿਕ ਪੰਡਯਾ 10ਵੇਂ ਓਵਰ ਵਿਚ ਗੇਂਦਬਾਜ਼ੀ ਕਰ ਰਹੇ ਸੀ ਤਾਂ ਬੱਲੇਬਾਜ਼ੀ ਕਰ ਰਹੇ ਬੁਵਾਮਾ ਨੇ ਸ਼ਾਟ ਮਾਰੀ ਜੋ ਸ਼੍ਰੇਅਸ ਅਈਅਰ ਵਲ ਗਈ ਅਤੇ ਅਈਅਰ ਤੋਂ ਇਸ ਦੌਰਾਨ ਮਿਸ ਫੀਲਡ ਹੋ ਗਈ ਅਤੇ ਜਿੱਥੇ 2 ਦੌਡ਼ਾਂ ਮਿਲਣੀਆਂ ਸੀ ਉੱਥੇ ਬੱਲੇਬਾਜ਼ਾਂ ਨੇ ਇਕ ਹੋਰ ਦੌਡ਼ ਲੈ ਲਈ। ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਨਾਨ ਸਟ੍ਰਾਈਕਰ ਐਂਡ 'ਤੇ ਬੱਲੇਬਾਜ਼ੀ ਨੂੰ ਰਨ ਆਊਟ ਕਰਨ ਦੇ ਮੌਕੇ ਲਈ ਖੜੇ ਸੀ। ਜਦੋਂ ਤਕ ਗੇਂਦ ਉਸਦੇ ਕੋਲ ਪਹੁੰਚੀ ਬਵੁਮਾ ਕ੍ਰੀਜ਼ 'ਚ ਆ ਚੁੱਕੇ ਸੀ। ਇਸ ਦੇ ਬਾਵਜੂਦ ਕੋਹਲੀ ਨੇ ਗੁੱਸੇ ਵਿਚ ਸਟੰਪ ਉਡਾ ਦਿੱਤੀ।ਮੈਚ ਦੌਰਾਨ ਡੀ ਕੌਕ ਨੇ ਅਰਧ ਸੈਂਕੜਾ ਲਗਾਇਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਸੀ ਅਤੇ ਇਸਦੀ ਫ੍ਰਸਟ੍ਰੇਸ਼ਨ ਵਿਰਾਟ ਕੋਹਲੀ ਦੇ ਚਿਹਰੇ 'ਤੇ ਵੀ ਸਾਫ ਦਿਸ ਰਹੀ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।