ਵਿਰਾਟ ਕੋਹਲੀ ਤੇ ਅਨੁਸ਼ਕਾ ਕੋਰੋਨਾ ਖ਼ਿਲਾਫ ਸ਼ੁਰੂ ਕਰਨਗੇ ਇਹ ਮੁਹਿੰਮ, ਜਾਣ ਲੋਕਾਂ 'ਚ ਵਧੀ ਉਤਸੁਕਤਾ (ਵੀਡੀਓ)

Monday, May 03, 2021 - 01:06 PM (IST)

ਵਿਰਾਟ ਕੋਹਲੀ ਤੇ ਅਨੁਸ਼ਕਾ ਕੋਰੋਨਾ ਖ਼ਿਲਾਫ ਸ਼ੁਰੂ ਕਰਨਗੇ ਇਹ ਮੁਹਿੰਮ, ਜਾਣ ਲੋਕਾਂ 'ਚ ਵਧੀ ਉਤਸੁਕਤਾ (ਵੀਡੀਓ)

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਦੀਆਂ ਟੌਪ ਅਦਾਕਾਰਾਂ ਦੀ ਸੂਚੀ 'ਚ ਸ਼ੁਮਾਰ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਾਲ ਹੀ ਵਿੱਚ ਆਪਣਾ 33ਵਾਂ ਜਨਮਦਿਨ ਮਨਾਇਆ ਹੈ। ਇਸ ਖ਼ਾਸ ਮੌਕੇ 'ਤੇ ਅਨੁਸ਼ਕਾ ਨੂੰ ਉਸ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੇ ਵਧਾਈ ਦਿੱਤੀ। ਹੁਣ ਅਨੁਸ਼ਕਾ ਨੇ ਸਾਰਿਆਂ ਦਾ ਵਧਾਈਆਂ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ, ਉਸ ਨੇ ਇਹ ਵੀ ਦੱਸਿਆ ਹੈ ਕਿ ਉਹ ਅਤੇ ਪਤੀ ਵਿਰਾਟ ਕੋਹਲੀ ਨਾਲ ਜਲਦ ਹੀ ਕੋਰੋਨਾ ਖ਼ਿਲਾਫ਼ ਲੜਾਈ 'ਚ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਵਾਲੀ ਹੈ। 

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)


ਅਨੁਸ਼ਕਾ ਸ਼ਰਮਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਅਨੁਸ਼ਕਾ ਸ਼ਰਮਾ ਆਖ ਰਹੀ ਹੈ, 'ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਸੁਰੱਖਿਅਤ ਹੋਵੋਗੇ। ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜੋ ਤੁਸੀਂ ਮੈਨੂੰ ਜਨਮਦਿਨ ਦੀਆਂ ਵਧਾਈਆਂ ਭੇਜੀਆਂ। ਤੁਸੀਂ ਮੇਰੇ ਦਿਨ ਅਸਲ 'ਚ ਖ਼ਾਸ ਬਣਾ ਦਿੱਤਾ ਪਰ ਅਜਿਹੇ ਸੰਘਰਸ਼ ਭਰੇ ਅਤੇ ਮੁਸ਼ਕਿਲ ਦੌਰ 'ਚ ਮੈਨੂੰ ਆਪਣਾ ਜਨਮਦਿਨ ਮਨਾਉਣਾ ਸਹੀ ਨਹੀਂ ਲੱਗਾ ਪਰ ਮੈਂ ਤੁਹਾਡੇ ਸਾਰਿਆਂ ਦੇ ਖ਼ਾਸ ਮੈਸੇਜ ਵੇਖੇ ਹਨ ਅਤੇ ਹੁਣ ਮੈਂ ਤੁਹਾਨੂੰ ਇੱਕ ਮਹੱਤਵਪੂਰਣ ਗੱਲ ਦੱਸਣਾ ਚਾਹੁੰਦੀ ਹਾਂ। 

PunjabKesari

ਅੱਗੇ ਅਨੁਸ਼ਕਾ ਕਹਿੰਦੀ ਹੈ, 'ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਇਹ ਸਮਾਂ ਇਕਜੁੱਟਤਾ ਦਿਖਾਉਣ ਦਾ ਹੈ ਅਤੇ ਜਿਨ੍ਹਾਂ ਹੋ ਸਕੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੋ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਅਤੇ ਵਿਰਾਟ ਮਿਲ ਕੇ ਕੋਸ਼ਿਸ਼ ਕਰਨ ਜਾ ਰਹੇ ਹਾਂ ਅਤੇ ਜਲਦ ਹੀ ਕੋਰੋਨਾ ਖ਼ਿਲਾਫ਼ ਇਸ ਲੜਾਈ 'ਚ ਤੁਹਾਡੇ ਨਾਲ ਖੜ੍ਹੇ ਹੋਵਾਂਗੇ। ਇਸ ਨਾਲ ਜੁੜੀ ਸਾਰੀ ਜਾਣਕਾਰੀ ਜਲਦ ਹੀ ਤੁਹਾਡੇ ਨਾਲ ਸਾਂਝੀ ਕਰਾਂਗੀ, ਉਦੋਂ ਤੱਕ ਘਰ 'ਚ ਰਹੋ ਅਤੇ ਆਪਣਾ ਬਹੁਤ ਧਿਆਨ ਰੱਖੋ।'
ਅਨੁਸ਼ਕਾ ਸ਼ਰਮਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਹੈ। ਉਸ ਦੇ ਪ੍ਰਸ਼ੰਸਕ ਇਸ ਵੀਡੀਓ 'ਤੇ ਟਿੱਪਣੀ ਕਰਕੇ ਉਸ ਦੀ ਪ੍ਰਸ਼ੰਸਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਨੁਸ਼ਕਾ ਕਾਫ਼ੀ ਵਿਚਾਰਸ਼ੀਲ ਹੈ। ਨਾਲ ਹੀ ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਉਹ ਅਨੁਸ਼ਕਾ ਅਤੇ ਵਿਰਾਟ ਦੇ ਅਭਿਆਨ ਦੀ ਉਡੀਕ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਬਾਲੀਵੁੱਡ ਦੀਆਂ ਟੌਪ ਅਦਾਕਾਰਾ ਹੈ। ਉਸ ਨੇ ਬਾਲੀਵੁੱਡ 'ਚ ਡੈਬਿਊ ਸਾਲ 2008 'ਚ ਸ਼ਾਹਰੁਖ ਖ਼ਾਨ ਨਾਲ ਫ਼ਿਲਮ 'ਰੱਬ ਨੇ ਬਣਾ ਦੀ ਜੋੜੀ' ਨਾਲ ਕੀਤੀ ਸੀ। ਇਸ ਫ਼ਿਲਮ ਤੋਂ ਬਾਅਦ ਅਨੁਸ਼ਕਾ ਨੇ ਫ਼ਿਲਮ ਇੰਡਸਟਰੀ ਨੂੰ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ। ਅਨੁਸ਼ਕਾ ਆਖਰੀ ਵਾਰ ਸਾਲ 2018 'ਚ ਸ਼ਾਹਰੁਖ ਨਾਲ ਫ਼ਿਲਮ 'ਜ਼ੀਰੋ' 'ਚ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਜ਼ਿਆਦਾ ਪਿਆਰ ਨਹੀਂ ਮਿਲ ਸਕਿਆ। ਉਦੋਂ ਤੋਂ ਸ਼ਾਹਰੁਖ ਅਤੇ ਅਨੁਸ਼ਕਾ ਦੋਵੇਂ ਵੱਡੇ ਪਰਦੇ ਤੋਂ ਗਾਇਬ ਹਨ।

PunjabKesari


author

sunita

Content Editor

Related News