ਸਮਿਥ ਤੇ ਵਾਰਨਰ ਨਾਲ ਏਅਰਪੋਰਟ 'ਤੇ ਹੋਏ ਸਲੂਕ ਤੋਂ ਨਾਰਾਜ਼ ਕੋਹਲੀ

Tuesday, Dec 11, 2018 - 11:33 AM (IST)

ਸਮਿਥ ਤੇ ਵਾਰਨਰ ਨਾਲ ਏਅਰਪੋਰਟ 'ਤੇ ਹੋਏ ਸਲੂਕ ਤੋਂ ਨਾਰਾਜ਼ ਕੋਹਲੀ

ਨਵੀਂ ਦਿੱਲੀ—ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਸਾਊਥ ਅਫਰੀਕਾ 'ਚ ਗੇਂਦ ਨਾਲ ਛੇੜਛਾੜ ਵਿਵਾਦ ਤੋਂ ਬਾਅਦ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਅਤੇ ਡੈਵਿਡ ਵਾਰਨਰ ਖਿਲਾਫ ਸਰਵਜਨਿਕ ਤੌਰ 'ਤੇ ਜਿਸ ਤਰ੍ਹਾਂ ਦਾ ਵਿਵਹਾਰ ਹੋਇਆ ਸੀ, ਉਸ ਨੂੰ ਦੇਖ ਉਹ ਨਿਰਾਸ਼ ਸਨ। ਮਾਰਚ 'ਚ ਹੋਏ ਕੈਪਟਾਊਨ ਟੈਸਟ 'ਚ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਪਾਏ ਜਾਣ 'ਤੇ ਸਮਿਥ ਅਤੇ ਵਾਰਨਰ ਫਿਲਹਾਲ ਇਕ ਸਾਲ ਦੇ ਬੈਨ ਦੀ ਸਜ਼ਾ ਕੱਟ ਰਹੇ ਹਨ।
ਕੋਹਲੀ ਨੇ ਫਾਕਸ ਕ੍ਰਿਕਟ ਲਈ ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਨੂੰ ਦਿੱਤੇ ਇੰਟਰਵਿਊ 'ਚ ਕਿਹਾ,' ਮੈਨੂੰ ਇਹ ਦੇਖ ਕੇ ਕਾਫੀ ਦੁੱਖ ਹੋਇਆ ਸੀ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਮੈਂ ਡੈਵਿਡ ਅਤੇ ਸਟੀਵ ਨੂੰ ਜਾਣਦਾ ਹਾਂ।' ਉਨ੍ਹਾਂ ਕਿਹਾ,'ਮੈਦਾਨ 'ਚ ਮੁਕਾਬਲੇ ਅਤੇ ਸੰਘਰਸ਼ ਤੋਂ ਬਾਅਦ ਤੁਸੀਂ ਕਦੀ ਅਜਿਹੀ ਸਥਿਤੀ 'ਚ ਨਹੀਂ ਚਾਹੋਂਗੇ ਜਿਵੇ ਦੋ ਖਿਡਾਰੀਆਂ ਨਾਲ ਹੋਇਆ। ਇਸ ਘਟਨਾ ਤੋਂ ਬਾਅਦ ਜੋ ਹੋਇਆ, ਉਸ ਨਾਲ ਮੈਨੂੰ ਨਿਰਾਸ਼ਾ ਹੋਈ।'
PunjabKesari
ਸਮਿਥ ਅਤੇ ਵਾਰਨਰ ਤੋਂ ਇਲਾਵਾ ਕ੍ਰਿਕਟ ਆਸਟ੍ਰੇਲੀਆ ਨੇ ਇਸਲ ਮਾਮਲੇ 'ਚ ਸ਼ਾਮਲ ਹੋਣ ਤੇ ਕੈਮਰੂਨ ਬੈਨਕ੍ਰਾਫਟ ਨੂੰ ਵੀ 9 ਮਹੀਨੇ ਲਈ ਬੈਨ ਕੀਤਾ। ਸਾਊਥ ਅਫਰੀਕਾ ਤੋਂ ਪਰਤਣ ਤੋਂ ਬਾਅਦ ਸਮਿਥ ਅਤੇ ਵਾਰਨਰ ਨਾਲ ਅਪਰਾਧੀਆਂ ਵਰਗਾ ਵਿਵਹਾਰ ਕੀਤਾ ਗਿਆ। ਕੋਹਲੀ 'ਤੇ ਵੀ ਇਸ ਪੂਰੀ ਘਟਨਾ ਦਾ ਅਸਰ ਹੋਇਆ। ਕੋਹਲੀ ਨੇ ਕਿਹਾ,' ਜਿਸ ਚੀਜ਼ ਨੇ ਮੈਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕੀਤਾ, ਉਹ ਉਨ੍ਹਾਂ ਦੇ ਹਵਾਈ ਅੱਡੇ 'ਤੇ ਪਹੁੰਚਣ 'ਤੋਂ ਬਾਅਦ ਕੀਤਾ ਗਿਆ ਵਿਵਹਾਰ ਸੀ। ਇੰਨ੍ਹਾਂ ਚੀਜ਼ਾਂ ਨਾਲ ਮੈਨੂੰ ਲਗਾ ਕਿ ਉਨ੍ਹਾਂ ਨਾਲ ਬਹੁਤ ਗਲਤ ਹੋਇਆ।'

ਵਿਰਾਟ ਨੇ ਕਿਹਾ,' ਉਨ੍ਹਾਂ ਨੂੰ  ਦਿੱਤੀ ਗਈ ਸਜ਼ਾ 'ਤੇ ਟਿੱਪਣੀ ਕਰਨ ਲਈ ਮੈਂ ਸਹੀ ਵਿਅਕਤੀ ਨਹੀਂ ਹਾਂ, ਪਰ ਲੋਕਾਂ ਨਾਲ ਅਜਿਹਾ ਵਿਵਹਾਰ ਦੇਖਣਾ ਮੇਰੇ ਲਈ ਕਾਫੀ ਦੁੱਖਦ ਸੀ। ਇਕ ਕ੍ਰਿਕਟਰ ਦੇ ਤੌਰ 'ਤੇ ਮੈਂ ਕਦੀ ਵੀ ਅਜਿਹੀ ਨਹੀਂ ਚਾਹੁੰਗਾ। ਸਮਿਥ ਅਤੇ ਵਾਰਨਰ ਦੀ ਗੈਰ ਮੌਜੂਦਗੀ 'ਚ ਜ਼ਿਆਦਾਤਰ ਲੋਕ ਮੰਨ ਰਹੇ ਹਨ ਕਿ ਭਾਰਤੀ ਟੀਮ ਜਿੱਤ ਦੀ ਦਾਅਵੇਦਾਰ ਹੈ।'


author

suman saroa

Content Editor

Related News