ਕ੍ਰਿਕਟ ਦੇ ਮੈਦਾਨ ਤੋਂ ਇਲਾਵਾ ਕੋਹਲੀ ਨੇ ਰੈਂਪ ''ਤੇ ਦਿਖਾਇਆ ਜਲਵਾ

Tuesday, Nov 13, 2018 - 04:15 PM (IST)

ਕ੍ਰਿਕਟ ਦੇ ਮੈਦਾਨ ਤੋਂ ਇਲਾਵਾ ਕੋਹਲੀ ਨੇ ਰੈਂਪ ''ਤੇ ਦਿਖਾਇਆ ਜਲਵਾ

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ 'ਚ ਅਜਿਹਾ ਕਾਰਨਾਮਾ ਕੀਤਾ ਹੈ, ਜਿਸਨੂੰ ਦੇਖ ਕੇ ਨਾ ਸਿਰਫ ਉਨ੍ਹਾਂ ਦੀ ਪਤਨੀ ਬਲਕਿ ਉਨ੍ਹਾਂ ਦੇ ਫੈਨਜ਼ ਵੀ ਬਹੁਤ ਖੁਸ਼ ਹਨ।
PunjabKesari
ਤੁਹਾਨੂੰ ਦੱਸ ਦਈਏ ਕਿ ਵਿਰਾਟ ਕੋਹਲੀ ਪਹਿਲੀ ਵਾਰ ਕ੍ਰਿਕਟ ਦੇ ਮੈਦਾਨ ਨੂੰ ਛੱਡ ਰੈਂਪ 'ਤੇ ਆਪਣੇ ਜਲਵੇ ਬਿਖੇਰਦੇ ਨਜ਼ਰ ਆਏ। ਰੈਂਪ 'ਚ ਉਨ੍ਹਾਂ ਨਾਲ ਭਰਾ ਵਿਕਾਸ ਅਤੇ ਜੀਜਾ ਸੰਡੇ ਢੀਂਗਰਾ ਵੀ ਸ਼ੋਅ ਸਟਾਪਰ ਬਣੇ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਵਿਰਾਟ ਕੋਹਲੀ ਦੀ ਭੈਣ ਭਾਵਨਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
PunjabKesari
ਵਿਰਾਟ 10 ਨਵੰਬਰ 2018 ਨੂੰ ਦਿੱਲੀ 'ਚ ਇਕ ਬ੍ਰਾਂਡ ਦੇ ਲਾਂਚ 'ਚ ਪਹੁੰਚੇ, ਇਸ ਪ੍ਰੋਗਰਾਮ 'ਚ ਉਨ੍ਹਾਂ ਨੇ ਖੁਦ ਦਾ ਬ੍ਰਾਂਡ ਵਨ8 ਕਲੈਕਸ਼ਨ ਲਾਂਚ ਕੀਤਾ।
PunjabKesari
ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ, ਜਿਸ ਦੇ ਚੱਲਦੇ ਉਹ ਆਪਣੀ ਪਤਨੀ ਟਾਈਮ ਬਿਤਾ ਰਿਹੇ ਹਨ।
PunjabKesari
ਹਾਲ ਹੀ 'ਚ ਇਕ ਫੈਨ ਨੂੰ ਦੇਸ਼ ਛੱਡਣ ਦੀ ਸਲਾਹ ਦੇ ਕੇ ਵਿਵਾਦਾਂ 'ਚ ਆ ਗਏ ਸਨ। ਵਿਰਾਟ ਦੀ ਇਸ ਬਿਆਨ 'ਤੋਂ ਬਾਅਦ ਖੂਬ ਆਲੋਚਨਾ ਹੋਈ।

PunjabKesari


author

suman saroa

Content Editor

Related News