ਇਸ ਉਮਰ ''ਚ ਕ੍ਰਿਕਟ ਤੋਂ ਸੰਨਿਆਸ ਲੈਣਗੇ ਵਿਰਾਟ ਕੋਹਲੀ
Friday, Oct 26, 2018 - 09:43 AM (IST)

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਨੇ ਇਕ ਵੱਡਾ ਬਿਆਨ ਦਿੱਤਾ ਹੈ. ਇਕ ਨਿਜੀ ਚੈਨਲ 'ਤੇ ਰਾਜਕੁਮਾਰ ਸ਼ਰਮਾ ਨੇ ਦਾਅਵਾ ਕੀਤਾ ਕਿ ਵਿਰਾਟ ਕੋਹਲੀ 40 ਸਾਲ ਦੀ ਉਮਰ ਤੱਕ ਰਿਟਾਇਰਮੈਂਟ ਨਹੀਂ ਲੈਣਗੇ। ਉਹ ਦੌੜਾਂ ਬਣਾਉਣ ਦੇ ਭੁੱਖੇ ਹਨ ਅਤੇ ਉਨ੍ਹਾਂ ਦੀ ਇਹ ਭੁੱਖ ਖਤਮ ਨਹੀਂ ਹੋਣ ਵਾਲੀ ਰਾਜਕੁਮਾਰ ਸ਼ਰਮਾ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਵਿਰਾਟ ਜਲਦੀ ਸੰਨਿਆਸ ਲੈਣਗੇ। ਤੁਸੀਂ ਟੀਮ ਇੰਡੀਆ ਲਈ ਅਗਲੇ 10 ਸਾਲਾਂ ਤੱਕ ਖੇਡਦੇ ਦੇਖੋਗੇ। ਉਹ 40 ਸਾਲ ਦੀ ਉਮਰ ਤੋਂ ਪਹਿਲਾਂ ਸੰਨਿਆਸ ਨਹੀਂ ਲੈਣਗੇ।