ਵਿਰਾਟ ਕੋਹਲੀ ਦੀ ਕਪਤਾਨੀ ''ਤੇ ਸੁਨੀਲ ਗਾਵਸਤਕ ਨੇ ਚੁੱਕੇ ਸਵਾਲ

Thursday, Sep 13, 2018 - 10:31 AM (IST)

ਨਵੀਂ ਦਿੱਲੀ— ਇੰਗਲੈਂਡ ਸੀਰੀਜ਼ ਖਤਮ ਹੋ ਚੁੱਕੀ ਹੈ ਅਤੇ 1-4 ਨਾਲ ਸੀਰੀਜ਼ ਗਵਾਉਣ ਤੋਂ ਬਾਅਦ ਹੁਣ ਸਮਾਂ ਟੀਮ ਇੰਡੀਆ ਦੇ ਪ੍ਰਦਰਸ਼ਨ ਦੇ ਮੁਲਾਂਕਣ ਦਾ ਹੈ। ਬਤੌਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇਸ ਸੀਰੀਜ਼ 'ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਪਰ ਬਤੌਰ ਕਪਤਾਨ ਉਹ ਟੀਮ ਨੂੰ ਜਿੱਤ ਨਗੀਂ ਦਿਵਾ ਸਕੇ। ਕੋਹਲੀ ਦੀ ਕਪਤਾਨੀ 'ਤੇ ਹੁਣ ਸਵਾਲਾਂ ਜਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਸਭ ਤੋਂ ਵੱਡਾ ਸਵਾਲ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਕੀਤਾ ਹੈ।
ਇਕ ਖਬਰ ਮੁਤਾਬਕ ਗਾਵਸਕਰ ਦਾ ਕਹਿਣਾ ਹੈ ਕਿ ਕੋਹਲੀ ਦੀ ਕਪਤਾਨੀ 'ਚ ਹੁਣ ਵੀ ਅਨੁਭਵ ਦੀ ਕਮੀ ਝਲਕ ਰਹੀ ਹੈ ਅਤੇ ਉਸ 'ਚ ਸੁਧਾਰ ਦੀ ਕਾਫੀ ਗੁੰਜਾਇਸ਼ ਹੈ। ਗਾਵਸਕਰ ਦਾ ਕਹਿਣਾ ਹੈ, ਅਸੀਂ ਪਹਿਲਾਂ ਸਾਊਥ ਅਫਰੀਕਾ 'ਚ ਦੇਖਿਆ ਅਤੇ ਹੁਣ ਇੰਗਲੈਂਡ 'ਚ ਵੀ, ਕੋਹਲੀ ਨੂੰ ਹਜੇ ਕਾਫੀ ਸਿੱਖਣ ਦੀ ਜ਼ਰੂਰਤ ਹੈ। ਗੇਂਦਬਾਜ਼ੀ 'ਚ ਸਹੀ ਸਮੇ 'ਤੇ ਬਦਲਾਅ ਅਤੇ ਫੀਲਡ ਪਲੇਸਮੈਂਟ ਵਰਗੀਆਂ ਚੀਜ਼ਾਂ ਮੈਚ 'ਚ ਕਾਫੀ ਫਰਕ ਪੈਦਾ ਕਰ ਸਕਦੀਆਂ ਹਨ ਪਰ ਇਹ ਚਤੁਰ ਫੈਸਲੇ ਉਨ੍ਹਾਂ ਦੀ ਕਪਤਾਨੀ 'ਚ ਨਹੀਂ ਦਿਖੇ। ਕਪਤਾਨ ਬਣੇ ਉਨ੍ਹਾਂ ਨੂੰ ਦੋ ਸਾਲ ਹੋ ਗਏ ਹਨ ਪਰ ਅਨੁਭਵ ਦੀ ਕਮੀ ਸਾਫ ਦਿਖਾਈ ਦੇ ਰਹੀ ਹੈ।

ਗਾਵਸਕਰ ਦਾ ਮੰਨਣਾ ਹੈ ਕਿ ਕੋਹਲੀ ਨੂੰ ਹੁਣ ਤੱਕ ਭਾਰਤੀ ਵਿਕਟਾਂ 'ਤੇ ਕਪਤਾਨੀ ਦਾ ਅਨੁਭਵ ਹੈ ਜਿੱਥੇ ਹਾਲਾਤ ਅਲੱਗ ਹੁੰਦੇ ਹਨ। ਭਾਰਤੀ ਟੀਮ ਨੂੰ ਇਸ ਸਾਲ ਦੇ ਅੰਤ 'ਚ ਆਸਟ੍ਰੇਲੀਆ ਦਾ ਦੌਰਾ ਕਰਨ ਹੈ ਅਤੇ ਜੇਕਰ ਉਹ ਵੀ ਕੋਹਲੀ ਇਸੇ ਤਰ੍ਹਾਂ ਆਪਣੀ ਪਲੇਇੰਗਲ ਇਲੈਵਨ 'ਚ ਬਦਲਾਅ ਕਰਦੇ ਰਹੇ ਤਾਂ ਫਿਰ ਟੀਮ ਇੰਡੀਆ ਲਈ ਮੁਸ਼ਕਲ ਖੜੀ ਹੋ ਸਕਦੀ ਹੈ।


Related News