ਅਭਿਆਸ ਦੌਰਾਨ ਡਾਂਸ ਮੂਵਜ਼ ਦਿਖਾਉਂਦੇ ਨਜ਼ਰ ਆਏ ਵਿਰਾਟ ਕੋਹਲੀ

08/30/2018 11:38:54 AM

ਨਵੀਂ ਦਿੱਲੀ— ਭਾਰਤ ਅਤੇ ਇੰਗਲੈਂਡ ਵਿਚਕਾਰ ਮੌਜੂਦਾ ਟੈਸਟ ਸੀਰੀਜ਼ ਦਾ ਚੌਥਾ ਟੈਸਟ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬੁੱਧਵਾਰ ਨੂੰ ਨੈੱਟ ਪ੍ਰੈਕਟਿਸ ਦੇ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਡਾਂਸ ਮੂਵਜ਼  ਦਿਖਾਉਂਦੇ ਨਜ਼ਰ ਆਏ। ਬੈਟ ਫੜ੍ਹ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਪੈਰਾ ਨਾਲ ਮੂਵਜ਼ ਦਿਖਾਏ ਉਹ ਸ਼ਾਨਦਾਰ ਸਨ ਨਾਲ ਹੀ ਕੋਹਲੀ ਨੇ ਇਸ ਦੌਰਾਨ ਰਵਿੰਦਰ ਜਡੇਜਾ ਦੀ ਬੈਟਿੰਗ ਸਟਾਈਲ ਨੂੰ ਕਾਪੀ ਕਰਦੇ ਹੋਏ ਉਨ੍ਹਾਂ ਦੀ ਤਰ੍ਹਾਂ ਸਟਾਂਸ ਲਿਆ ਅਤੇ ਉਸਦੇ ਬਾਅਦ ਮੁਸਕਰਾਉਣ ਲੱਗੇ। ਭਾਰਤੀ ਕਪਤਾਨ ਨੇ ਬੁੱਧਵਾਰ ਨੂੰ ਨੈੱਟ ਪ੍ਰੈਕਟਿਸ ਦੌਰਾਨ ਬੈਟਿੰਗ ਨਹੀਂ ਕੀਤੀ, ਵਿਰਾਟ ਸਪੈਸ਼ਲ ਫੀਲਡਿੰਗ ਡ੍ਰਿਲ 'ਚ ਹਿੱਸਾ ਲੈਂਦੇ ਨਜ਼ਰ ਆਏ, ਇਸ ਤੋਂ ਇਲਾਵਾ ਕੋਹਲੀ ਨੇ ਰਿਸ਼ਭ ਪੰਤ ਨਾਲ ਅਲੱਗ ਤੋਂ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੁਝ ਸਮਝਾਉਂਦੇ ਨਜ਼ਰ ਆਏ। ਨਾਲ ਹੀ ਕੋਹਲੀ ਨੇ ਪ੍ਰੈਕਟਿਸ ਸੈਸ਼ਨ ਦੌਰਾਨ ਫੁੱਟਬਾਲ ਵੀ ਖੇਡੀ, ਉਨ੍ਹਾਂ ਨੇ ਗੋਲਕੀਪਰ ਦਾ ਰੋਲ ਨਿਭਾਇਆ।

ਗੱਲ ਕਰੀਏ ਇੰਗਲੈਂਡ ਟੀਮ ਦੀ ਤਾਂ ਉਨ੍ਹਾਂ ਨੇ ਆਪਣੀ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਦੀ ਟੀਮ ਨੇ ਪਲੇਇੰਗ 'ਚ ਬਦਲਾਅ ਕੀਤਾ ਹੈ। ਇੰਗਲੈਂਡ ਨੇ ਆਲੀ ਪੋਲ ਅਤੇ ਕ੍ਰਿਸ ਵੋਕਸ ਨੂੰ ਟੀਮ ਤੋਂ ਬਾਹਰ ਕਰਕੇ ਸੈਮ ਕਾਰਨਰ ਅਤੇ ਮੋਇਨ ਅਲੀ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਆਲੀ ਪੋਪ ਨੂੰ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਬਾਹਰ ਕੀਤਾ ਗਿਆ ਜਦਕਿ ਕ੍ਰਿਸ ਵੋਕਸ ਦੀ ਜਾਂਘ 'ਚ ਸੱਟ ਹੈ, ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ।

https://www.youtube.com/watch?v=Kk20IbOfPVs&feature=youtu.be
 ਮੋਇਨ ਅਲੀ ਅਤੇ ਸੈਮ ਕਾਰਨਰ ਦੀ ਵਾਪਸੀ ਇੰਗਲੈਂਡ ਨੂੰ ਮਜ਼ਬੂਤੀ ਦੇਵੇਗੀ। ਸੈਮ ਕਾਰਨਰ ਨੇ ਪਹਿਲੇ ਦੋ ਟੈਸਟ ਮੈਚਾਂ 'ਚ ਟੀਮ ਇੰਡੀਆ ਦੀ ਨੱਕ 'ਚ ਦਮ ਕਰ ਰੱਖਿਆ ਸੀ। ਆਪਣੀ ਸਵਿੰਗ ਗੇਂਦਬਾਜ਼ੀ ਅਤੇ ਸੂਝਬੂਝ ਭਰੀ ਬੱਲੇਬਾਜ਼ੀ ਨਾਲ ਉਨ੍ਹਾਂ ਨੇ ਟੀਮ ਇੰਡੀਆ ਨੂੰ ਹਰਾਉਣ 'ਚ ਵੱਡੀ ਭੂਮਿਕਾ ਨਿਭਾਈ ਸੀ ਸੈਮ ਕਰਨਰ ਨੇ ਪਹਿਲੀ ਦੋ ਟੈਸਟ ਮੈਚਾਂ 'ਚ 6 ਵਿਕਟ ਲੈਣ ਦੇ ਨਾਲ ਨਾਲ 127 ਦੌੜਾਂ ਵੀ ਬਣਾਈਆਂ ਹਨ। ਮੋਇਨ ਅਲੀ ਨੂੰ ਸੀਰੀਜ਼ ਦੇ ਤਿੰਨੋਂ ਟੈਸਟਾਂ 'ਚ ਮੌਕਾ ਨਹੀਂ ਮਿਲਿਆ, ਪਰ ਕਾਉਂਟੀ ਮੈਚਾਂ 'ਚ ਉਨ੍ਹਾਂ ਨੇ ਦੋਹਰਾ ਸੈਂਕੜਾ ਲਗਾਇਆ ਹੈ ਅਤੇ 8 ਵਿਕਟ ਵੀ ਝਟਕੇ ਹਨ।


Related News