23ਵਾਂ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਨੇ ਕੀਤੀ ਫਲਾਇੰਗ ਕਿਸ

08/21/2018 2:17:34 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਲਈ ਪਿਆਰ ਜਗਜਾਹਿਰ ਹੈ। ਕੋਹਲੀ ਮੈਦਾਨ 'ਤੇ ਹੋਣ ਦੌਰਾਨ ਵੀ ਇਸ ਪਿਆਰ ਨੂੰ ਜਤਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਸੋਮਵਾਰ ਨੂੰ ਤੀਜੇ ਟੈਸਟ ਦੇ ਤੀਜੇ ਦਿਨ ਵੀ ਕੁਝ ਅਜਿਹਾ ਹੀ ਹੋਇਆ। ਉਥੇ ਵਿਰਾਟ ਨੇ 23ਵਾਂ ਸੈਂਕੜਾ ਲਗਾਉਣ ਤੋਂ ਬਾਅਦ ਅਨੁਸ਼ਕਾ ਨੂੰ ਫਲਾਇੰਗ ਕਿਸ ਦਿੱਤੀ। ਉਸ ਦੌਰਾਨ ਅਨੁਸ਼ਕਾ ਮੈਦਾਨ 'ਚ ਹੀ ਮੌਜੂਦ ਸੀ। ਵਿਰਾਟ ਦੇ ਅਜਿਹਾ ਕਰਨ 'ਤੇ ਅਨੁਸ਼ਕਾ ਵੀ ਖੁਸ਼ੀ ਨਾਲ ਤਾੜੀਆਂ ਵਜਾਉਣ ਲੱਗੀ। ਬਦਲੇ 'ਚ ਉਨ੍ਹਾਂ ਨੇ ਵੀ ਵਿਰਾਟ ਨੂੰ ਕਿਸ ਦਿੱਤਾ ਸੀ।

 

 

Here comes the special century from the RUN MACHINE #Virushka❤ Cr: Manav Manglani

A post shared by VirUshka : Nushkie&Bubs♥ (@virushkaforeva) on Aug 20, 2018 at 8:28am PDT

ਦੱਸ ਦਈਏ ਕਿ ਅਨੁਸ਼ਕਾ ਅਤੇ ਵਿਰਾਟ ਨੇ ਪਿਛਲੇ ਸਾਲ ਦਸੰਬਰ 'ਚ ਵਿਆਹ ਕੀਤਾ ਸੀ। ਉਦੋਂ ਤੋਂ ਦੋਵੇਂ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਵਿਰਾਟ ਮੈਦਾਨ ਤੋਂ ਪਹਿਲਾਂ ਵੀ ਕਈ ਵਾਰ ਅਨੁਸ਼ਕਾ ਲਈ ਆਪਣਾ ਪਿਆਰ ਦੁਨੀਆ ਨੂੰ ਦਿਖਾ ਚੁੱਕੇ ਹਨ। ਪਹਿਲੇ ਟੈਸਟ ਮੈਚ 'ਚ ਸੈਂਕੜਾ ਲਗਾਉਣ ਤੋਂ ਬਾਅਦ ਵਿਰਾਟ ਨੇ ਆਪਣੀ ਵੇਡਿੰਗ ਰਿੰਗ ਕੱਢ ਕੇ ਉਸਨੂੰ ਵੀ ਕਿਸ ਕੀਤਾ ਸੀ। ਅਨੁਸ਼ਕਾ ਵੀ ਪਤੀ ਵਿਰਾਟ ਨੂੰ ਮੈਚ ਖੇਡਦੇ ਹੋਏ ਦੇਖਣ ਲਈ ਆਪਣੇ ਵਿਆਸਥ ਟਾਈਮ 'ਚੋਂ ਸਮਾਂ ਕੱਢ ਹੀ ਲੈਂਦੀ ਹੈ।

 

 

@anushkasharma blows flying kiss to @virat.kohli as he completes 23rd Test Century ❤ • • • • #anushkasharma #anushkaholic #anushkaholics #Bollywood #actress #anushka #virat #kohli #kingkohli #viratkohli #viratians #runmachine #captainkohli #captainfearless #virushkaslays #viratanushka #virushka #indiancricketteam #teamindia #ENGvIND

A post shared by virat kohli (@virat.kohliiii_18) on Aug 20, 2018 at 5:26pm PDT

utm_source=ig_embed&utm_campaign=embed_loading_state_control">https://www.instagram.com/p/BmuIQhFHnAb/?utm_source=ig_embed&utm_campaign=embed_loading_state_control

 


Related News