ਵਿਰਾਟ ਕੋਹਲੀ ਦੁਨੀਆ ਦੇ 100 ਸਭ ਤੋਂ ਅਮੀਰ ਖਿਡਾਰੀਆਂ ''ਚ ਇਕਲੌਤੇ ਭਾਰਤੀ

Wednesday, Jun 06, 2018 - 12:40 PM (IST)

ਵਿਰਾਟ ਕੋਹਲੀ ਦੁਨੀਆ ਦੇ 100 ਸਭ ਤੋਂ ਅਮੀਰ ਖਿਡਾਰੀਆਂ ''ਚ ਇਕਲੌਤੇ ਭਾਰਤੀ

ਨਵੀਂ ਦਿੱਲੀ— ਫੋਰਬਸ ਨੇ ਦੁਨੀਆ ਦੇ 100 ਸਭ ਤੋਂ ਅਮੀਰ ਖਿਡਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਤਾਜਾ ਸੂਚੀ 'ਚ ਵਿਰਾਟ ਕੋਹਲੀ ਇਕਲੌਤੇ ਭਾਰਤੀ ਖਿਡਾਰੀ ਹਨ। 83ਵੇਂ ਸਥਾਨ 'ਤੇ ਮੌਜੂਦ ਕਪਤਾਨ ਕੋਹਲੀ ਦੀ ਕਮਾਈ ਪਿਛਲੇ ਸਾਲ ਦੇ ਮੁਕਾਬਲੇ ਵਧੀ ਹੈ। 2017 ਦੀ ਸੂਚੀ 'ਚ ਉਹ 89ਵੇਂ ਸਥਾਨ 'ਤੇ ਸਨ। 
ਫੋਰਬਸ ਦੇ ਮੁਤਾਬਕ ਵਿਕਾਟ ਕੋਹਲੀ ਨੇ ਸਾਲ 2018 'ਚ ਕੁਲ 24 ਮਿਲੀਅਨ ਡਾਲਰ ਯਾਨੀ ਲਗਭਗ 160 ਕਰੋੜ ਤੋਂ ਜ਼ਿਆਦਾ (1,60,93,20,000) ਦੀ ਕਮਾਈ ਕੀਤੀ। ਜਿਸ 'ਚ ਉਨ੍ਹਾਂ ਨੇ 4 ਮਿਲੀਅਨ ਡਾਲਰ (ਲਗਭਗ 27 ਕਰੋੜ ਰੁਪਏ) ਸੈਲਰੀ ਤੋਂ, ਤਾਂ 20 ਮਿਲੀਅਨ ਡਾਲਰ (ਲਗਭਗ 134 ਕਰੋੜ ਰੁਪਏ) ਇੰਡੋਰਸਮੈਂਟ (ਵਿਗਿਆਪਨ) ਦੇ ਜਰੀਏ ਕਮਾਏ ਹਨ।


Related News