ਕੋਹਲੀ ਮੁਤਾਬਕ ਇਹ ਹਨ ਮਜ਼ਬੂਤ ਟੀਮਾਂ, ਹਾਰ ਦੇ ਬਾਅਦ ਨਹੀਂ ਲਿਆ ਹੈਦਰਾਬਾਦ ਦਾ ਨਾਮ

05/08/2018 3:05:59 PM

ਨਵੀਂ ਦਿੱਲੀ—ਆਈ.ਪੀ.ਐੱਲ. 'ਚ ਸੋਮਵਾਰ ਰਾਤ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਨੂੰ 5 ਦੌੜਾਂ ਨਾਲ ਮਾਤ ਦੇ ਦਿੱਤੀ। ਇਸ ਜਿੱਤ ਦੇ ਨਾਲ ਹੀ ਆਪਣੇ 10 ਮੁਕਾਬਲਿਆਂ 'ਚ ਅੱਠ ਜਿੱਤ ਹਾਸਲ ਕਰਨ ਦੇ ਨਾਲ 16 ਅੰਕ ਬਟੋਰ ਕੇ ਹੈਦਰਾਬਾਦ ਦੀ ਟੀਮ ਪਲੇਆਫ 'ਚ ਆਪਣਾ ਸਥਾਨ ਲੱਗਭਗ ਪੱਕਾ ਕਰ ਚੁੱਕੀ ਹੈ। ਇਸ ਮੈਚ 'ਚ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਧਾਰਿਤ 20 ਓਵਰਾਂ 'ਚ 146 ਦੌੜਾਂ ਬਣਾਈਆਂ। 150 ਦੌੜਾਂ ਤੋਂ ਵੀ ਘੱਟ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਦੀ ਟੀਮ 20 ਓਵਰ 'ਚ 6 ਵਿਕਟਾਂ 'ਤੇ 141 ਦੌੜਾਂ ਹੀ ਬਣਾ ਸਕੇ ਅਤੇ ਗੇਂਦਬਾਜ਼ੀ ਅਟੈਕ ਹੈ। ਆਰ.ਸੀ.ਬੀ. ਦੇ ਲਈ ਹੁਣ ਪਲੇਆਫ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆ ਹਨ। ਬੈਂਗਲੁਰੂ ਨੂੰ ਮਿਲੀ ਇਸ ਹਾਰ ਦੇ ਬਾਅਦ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਬਹੁਤ ਨਿਰਾਸ਼ ਦਿਖਾਈ ਦਿੱਤੇ।

ਹੈਦਰਾਬਾਦ ਤੋਂ ਹਾਰ ਦੇ ਬਾਅਦ ਜਦੋਂ ਕੋਹਲੀ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਮੁਤਾਬਕ ਹੈਦਰਾਬਾਦ ਦੀ ਟੀਮ ਆਈ.ਪੀ.ਐੱਲ. ਦੀ ਸਭ ਤੋਂ ਮਜ਼ਬੂਤ ਟੀਮ ਹੈ ਤਾਂ ਉਨ੍ਹਾਂ ਨੇ ਕਿਹਾ, 'ਸਨਰਾਇਜ਼ਰਸ ਹੈਦਰਾਬਾਦ ਆਪਣੀ ਟੀਮ ਨੂੰ ਸਮਝਦੇ ਹਨ, ਇਸ ਲਈ ਇੰਨੇ ਕਾਮਯਾਬ ਹਨ। ਉਨ੍ਹਾਂ ਨੇ ਆਪਣੀ ਸਟ੍ਰੇਂਥ ਅਤੇ ਕਮਜ਼ੋਰੀ ਪਤਾ ਹੈ। ਆਲ-ਰਾਊਂਡਰ ਟੀਮ ਦੇ ਹਿਸਾਬ ਨਾਲ ਚੇਨਈ ਸਪਰਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਚੰਗੀਆਂ ਟੀਮਾਂ ਹਨ, ਪਰ ਗੇਂਦਬਾਜ਼ੀ ਦੇ ਮਾਮਲੇ 'ਚ ਸਨਰਾਇਜ਼ਰਸ ਹੈਦਰਾਬਾਦ ਸਭ ਤੋਂ ਮਜ਼ਬੂਤ ਟੀਮ ਹੈ।

ਬੈਂਗਲੁਰੂ ਦੀ ਹਾਰ ਦੇ ਬਾਅਦ ਕੋਹਲੀ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਹਾਰ ਹੈ, ਪਰ ਇਹ ਖੇਡ ਹੀ ਅਜਿਹਾ ਹੈ। ਇਸ ਮੈਚ 'ਚ ਅਸੀਂ ਹਾਰਨਾ ਹੀ ਡਿਜ਼ਰਵ ਕਰਦੇ ਸੀ। ਪਹਿਲੇ 6 ਓਵਰਾਂ 'ਚ 60 ਦੌੜਾਂ ਅਤੇ ਫਿਰ ਅਸੀਂ ਇਸ ਤਰ੍ਹਾਂ ਨਾਲ ਹਾਰ ਗਏ। ਸਾਡੇ ਬੱਲੇਬਾਜ਼ਾਂ ਨੇ ਜਿਸ ਤਰ੍ਹਾਂ ਦੇ ਸ਼ਾਟ ਖੇਡੇ. ਉਹ ਮੈਚ ਦੀ ਸਟੇਜ ਦੇ ਹਿਸਾਬ ਨਾਲ ਗਲਤ ਸਨ। ਅਸੀਂ ਆਪਣੀ ਜਿੱਤ ਉਨ੍ਹਾਂ ਨੂੰ ਤੋਹਫੇ 'ਚ ਦੇ ਦਿੱਤੀ ਅਤੇ ਪੂਰੇ ਸੀਜ਼ਨ ਦੀ ਸਾਡੀ ਇਹ ਕਹਾਣੀ ਰਹੀ। ਫੀਲਡਿੰਗ ਚੰਗੀ ਸੀ ਪਰ 10-15 ਦੌੜਾਂ ਹੋਰ ਘੱਟ ਹੁੰਦੀਆਂ ਤਾਂ ਸਾਡੇ ਲਈ ਚੰਗਾ ਰਹਿੰਦਾ।


ਇਸ ਮੈਚ 'ਚ ਆਪਣੇ ਗੇਂਦਬਾਜ਼ਾਂ ਨੂੰ ਲੈ ਕੇ ਵਿਰਾਟ ਨੇ ਕਿਹਾ, ਵਿਕਟ ਬੱਲੇਬਾਜ਼ੀ ਦੇ ਲਈ ਬਹੁਤ ਮੁਸ਼ਕਲ ਸੀ। ਅਸੀਂ ਗੇਂਦਬਾਜ਼ੀ 'ਚ ਹੋਰ ਚੰਗਾ ਪ੍ਰਦਰਸ਼ਨ ਕਰ ਸਕਦੇ ਸਨ। ਜੇਕਰ ਟੀਮ 'ਚ ਮਜ਼ਬੂਤ ਲੋਕ ਹੁੰਦੇ ਹਨ ਤਾਂ ਤੁਸੀਂ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰਦੇ ਹੋ। ਸਨਰਾਇਜ਼ਰਸ ਹੈਦਰਾਬਾਦ ਦੀ ਟੀਮ 'ਚ ਕੁਝ ਮਜ਼ਬੂਤ ਖਿਡਾਰੀ ਹਨ ਜੋ ਪ੍ਰੇਸ਼ਰ ਨੂੰ ਚੰਗੀ ਤਰ੍ਹਾਂ ਨਾਲ ਹੈਂਡਲ ਕਰਨਾ ਜਾਣਦੇ ਹਨ। ਇਹ ਉਨ੍ਹਾਂ ਦੀ ਸੀਜ਼ਨ ਦੀ ਕਹਾਣੀ ਹੈ ਅਤੇ ਇਹ ਸਾਡੀ ਸੀਜ਼ਨ ਦੀ ਕਹਾਣੀ ਹੈ।

 


Related News