ਸੈਂਕੜਾ ਨਹੀਂ ਟੀਮ ਨੂੰ ਜਿੱਤ ਹਾਸਲ ਕਰਵਾਉਣਾ ਹੁੰਦਾ ਹੈ ਮੇਰਾ ਟੀਚਾ : ਵਿਰਾਟ ਕੋਹਲੀ

09/16/2017 9:47:34 PM

ਚੇਨਈ— ਬੱਲੇਬਾਜ਼ੀ ਕਰਦੇ ਹੋਏ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਸਫਲਤਾ ਦਾ ਮੰਤਰ ਇਹ ਹੈ ਕਿ ਉਹ ਸੈਂਕੜੇ ਦੇ ਨੇੜੇ ਪਹੁੰਚਣ ਬਾਰੇ ਘੱਟ ਸੋਚਦਾ ਹੈ ਅਤੇ ਸ਼ਾਇਦ ਇਹ ਹੀ ਕਾਰਨ ਹੈ ਕਿ ਉਹ ਇਸ ਉਪਲਬਧੀ ਨੂੰ ਕਾਫੀ ਵਾਰ ਹਾਸਲ ਕਰਦੇ ਹਨ। ਕੋਹਲੀ 50 ਓਵਰ ਦੇ ਫਾਰਮੈਂਟ 'ਚ 30 ਸੈਂਕੜੇ ਦੇ ਨਾਲ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੰਕੀ ਪੋਟਿੰਗ ਦੇ ਨਾਲ ਸਭ ਤੋਂ ਵੱਧ ਸੈਂਕੜਿਆਂ ਦੇ ਮਾਮਲੇ 'ਚ ਸੰਯੁਕਤ ਰੂਪ ਤੋਂ ਦੂਜੇ ਸਥਾਨ 'ਤੇ ਹੈ। ਇਨ੍ਹਾਂ ਦੋਵਾਂ ਤੋਂ ਵੱਧ ਸੈਂਕੜੇ ਭਾਰਤ ਦੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਦੇ ਨਾਂ ਦਰਜ਼ ਹੈ ਜਿਸ ਨੇ 49 ਸੈਂਕੜੇ ਲਗਾਏ ਹਨ।
ਮੈਂ ਸੈਂਕੜੇ ਲਗਾਉਣ ਦੇ ਲਈ ਖੇਡਦਾ
ਇਹ ਪੁੱਛੇ ਜਾਣ 'ਤੇ ਕਿ ਇਹ ਅੰਕੜੇ ਉਸ ਦੇ ਦਿਮਾਗ 'ਚ ਰਹਿੰਦੇ ਹਨ ਕੋਹਲੀ ਨੇ ਕਿਹਾ ਮੈਂ ਸੈਂਕੜੇ ਦੇ ਲਈ ਨਹੀਂ ਖੇਡਦਾ ਸ਼ਾਇਦ ਇਹ ਹੀ ਕਾਰਨ ਹੈ ਕਿ ਮੈਂ ਇਸ ਨੂੰ ਕਾਫੀ ਵਾਰ ਹਾਸਲ ਕਰ ਕੇ ਸਫਲ ਰਹਿੰਦਾ ਹਾਂ, ਕਿਉਂਕਿ ਮੈਂ ਇਸ ਦੇ ਬਾਰੇ 'ਚ ਨਹੀਂ ਸੋਚਦਾ। ਇਸ ਦੇ ਲਈ ਮੈਂ ਖੁਦ ਨੂੰ ਦਬਾਅ 'ਚ ਨਹੀਂ ਰੱਖਦਾ ਕਿ ਮੈਨੂੰ ਇਹ ਉਪਲਬਧੀ ਹਾਸਲ ਕਰਨ ਦੀ ਜਰੂਰਤ ਹੈ। ਮੇਰੇ ਲਈ ਸਭ ਤੋਂ ਮਹੱਤਵਪੂਰਨ ਟੀਮ ਦੇ ਲਈ ਮੈਚ ਜਿੱਤਣਾ ਹੈ। ਜੇਕਰ ਟੀਮ ਜਿੱਤ ਦਰਜ਼ ਕਰਦੀ ਹੈ ਤਾਂ ਕੋਹਲੀ ਨੂੰ 98 ਜਾ 99 'ਤੇ ਨਾਬਾਦ ਰਹਿਣ 'ਚ ਵੀ ਕੋਈ ਸਮੱਸਿਆ ਨਹੀਂ ਹੈ। ਉਸ ਨੇ ਕਿਹਾ ਕਿ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਕਿਹਾ ਜੇਕਰ ਮੈਂ 98 ਜਾ 99 ਦੌੜਾਂ 'ਤੇ ਨਾਬਾਦ ਰਹਿਦਾ ਹਾਂ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ. ਜਦੋਂ ਤੱਕ ਕਿ ਮੈਂ ਮੈਚ ਜਿੱਤ ਰਿਹਾ ਹਾਂ।
ਮੇਰੇ ਲਈ ਸਭ ਤੋਂ ਜਰੂਰੀ ਟੀਮ ਦੀ ਜਿੱਤ 
ਕਪਤਾਨ ਨੇ ਜੋਰ ਦੇ ਕੇ ਕਿਹਾ ਕਿ ਉਹ ਜਦੋਂ ਤੱਕ ਵੀ ਸਿਖਰ ਪੱਧਰ ਦਾ ਕ੍ਰਿਕਟ ਖੇਡਦਾ ਰਹੇਗਾ, ਜਦੋਂ ਤੱਕ ਉਸ ਦੀ ਧਾਰਨਾ ਇਹ ਹੀ ਰਹੇਗੀ। ਉਸ ਨੇ ਕਿਹਾ ਕਿ ਮੈਂ ਕਿੰਨ੍ਹਾ ਵੀ ਖੇਡਾ, 8 ਸਾਲ, 10 ਸਾਲ ਜਾ 12 ਸਾਲ ਜਾ ਜਿੰਨਾਂ ਵੀ ਸਮਾਂ ਮੈਂ ਕਦੇ ਵੀ ਇਸ ਬਾਰੇ 'ਚ ਨਹੀਂ ਸੋਚਾਂਗਾ ਕਿਉਂਕਿ ਇਹ ਨਾਸਿਕ ਰੂਪ ਨਾਲ ਮੇਰੇ ਅੰਦਰ ਨਹੀਂ ਹੈ। ਮੇਰੇ ਲਈ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਮੈਦਾਨ 'ਤੇ ਬੱਲੇਬਾਜ਼ ਦੇ ਨਾਲ ਟੀਮ ਨੂੰ ਜਿੱਤ 'ਚ ਕਿਸ ਤਰ੍ਹਾਂ ਮਦਦ ਕਰ ਸਕਦਾ ਹਾਂ।


Related News