ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 266 ਦੌੜਾਂ ਦਾ ਟੀਚਾ ਦਿੱਤਾ
Sunday, Jun 16, 2024 - 05:47 PM (IST)

ਬੈਂਗਲੁਰੂ, (ਭਾਸ਼ਾ) ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਇੱਥੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ ਵਿਚ ਅੱਠ ਵਿਕਟਾਂ 'ਤੇ 265 ਦੌੜਾਂ ਬਣਾਈਆਂ। ਭਾਰਤ ਲਈ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ 117 ਦੌੜਾਂ ਦਾ ਯੋਗਦਾਨ ਪਾਇਆ। ਉਸਨੇ 127 ਗੇਂਦਾਂ ਦੀ ਆਪਣੀ ਪਾਰੀ ਵਿੱਚ ਇੱਕ ਛੱਕਾ ਅਤੇ 12 ਚੌਕੇ ਲਗਾਏ। ਦੱਖਣੀ ਅਫਰੀਕਾ ਲਈ ਅਯਾਬੋੰਗਾ ਖਾਕਾ ਨੇ 47 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।