ਗਾਵਸਕਰ ਨੇ ਕੋਹਲੀ ਦੀ ਕੀਤੀ ਸ਼ਲਾਘਾ, ਕਿਹਾ- ਤਿੰਨੇ ਫ਼ਾਰਮੈਟ ''ਚ ਰਹੇ ਹਨ ''ਵਿਰਾਟ''
Thursday, Dec 03, 2020 - 07:03 PM (IST)

ਨਵੀਂ ਦਿੱਲੀ— ਭਾਰਤ ਦੇ ਸਾਬਕਾ ਕਪਤਾਨ ਤੇ ਰਨ ਮਸ਼ੀਨ ਰਹੇ ਸੁਨੀਲ ਗਾਵਸਕਰ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਕ੍ਰਿਕਟ ਦੇ ਤਿੰਨੇ ਫ਼ਾਰਮੈਟ 'ਚ 'ਵਿਰਾਟ' ਰਹੇ ਹਨ। ਵਿਰਾਟ ਨੇ ਆਸਟਰੇਲੀਆ ਖ਼ਿਲਾਫ਼ ਚਲ ਰਹੀ ਸੀਰੀਜ਼ ਦੇ ਦੂਜੇ ਵਨ-ਡੇ ਮੁਕਾਬਲੇ ਦੇ ਦੌਰਾਨ ਤਿੰਨੇ ਫ਼ਾਰਮੈਟ 'ਚ 22000 ਤੋਂ ਵੱਧ ਦੌੜਾਂ ਬਣਾਉਣ ਦੀ ਉਪਲਬਧੀ ਹਾਸਲ ਕੀਤੀ ਸੀ ਜਦਕਿ ਤੀਜੇ ਮੈਚ 'ਚ ਆਪਣੀ ਪਾਰੀ ਦੇ ਦੌਰਾਨ ਵਨ-ਡੇ 'ਚ ਸਭ ਤੋਂ ਤੇਜ਼ 12 ਹਜ਼ਾਰੀ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਸਨ ਉਨ੍ਹਾਂ ਨੇ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਸੀ। ਵਿਰਾਟ ਨੇ ਇਹ ਉਪਲਬਧੀ ਆਪਣੇ 251 ਮੈਚ 'ਚ ਕੀਤੀ।
ਗਾਵਸਕਰ ਨੇ ਕਿਹਾ, ''ਕੋਹਲੀ ਦਾ ਪ੍ਰਦਰਸ਼ਨ ਹੀ ਉਸ ਨੂੰ ਵਿਰਾਟ ਬਣਾਉਂਦਾ ਹੈ। 2008-09 'ਚ ਇਕ ਯੁਵਾ ਖਿਡਾਰੀ ਦੇ ਬਾਅਦ ਉਨ੍ਹਾਂ ਨੇ ਜਿਸ ਤਰ੍ਹਾਂ ਆਪਣੇ ਨੂੰ ਵਿਕਸਤ ਕੀਤਾ ਹੈ ਉਹ ਬਿਹਤਰੀਨ ਹੈ। ਉਨ੍ਹਾਂ ਨੇ ਆਪਣੀ ਖੇਡ ਨੂੰ ਜਿਸ ਤਰ੍ਹਾਂ ਉਭਾਰਿਆ ਹੈ ਤੇ ਸੁਪਰ ਫ਼ਿੱਟ ਕ੍ਰਿਕਟਰ ਬਣੇ ਉਹ ਨਾ ਸਿਰਫ ਨੌਜਵਾਨਾਂ ਸਗੋਂ ਉਨ੍ਹਾਂ ਲੋਕਾਂ ਲਈ ਵੀ ਪ੍ਰੇਰਣਾ ਸਰੋਤ ਰਹੇ ਹਨ ਜੋ ਖ਼ੁਦ ਨੂੰ ਫ਼ਿੱਟ ਰੱਖਣ ਦੀ ਕੋਸ਼ਿਸ਼ ਕਰਦੇ ਹਨ।''
ਉਨ੍ਹਾਂ ਕਿਹਾ ਕਿ ਵਿਰਾਟ ਜਿਵੇਂ ਆਪਣੀ ਲੈਅ ਨੂੰ ਬਰਕਰਾਰ ਰੱਖਦੇ ਹੋਏ ਅਰਧ ਸੈਂਕੜੇ ਨੂੰ ਸੈਂਕੜੇ ਵਿਚ ਬਦਲਦੇ ਹਨ ਉਸ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਸਾਨੂੰ ਉਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਤੇ ਵਿਰਾਟ ਦੀਆਂ ਅਗਲੀਆਂ 1000 ਦੌੜਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਜੋ ਮੈਂ ਉਮੀਦ ਕਰਦਾ ਹਾਂ ਕਿ ਜੋ ਅਗਲੇ ਪੰਜ-ਛੇ ਮਹੀਨਿਆਂ 'ਚ ਪੂਰੀਆਂ ਹੋ ਜਾਣਗੀਆਂ।