ਵਿਰਾਟ ਨੇ ਸਚਿਨ ਨੂੰ ਪਛਾੜਿਆ

Monday, Jan 15, 2018 - 04:28 PM (IST)

ਸੈਂਚੁਰੀਅਨ, (ਬਿਊਰੋ)— ਭਾਰਤੀ ਕਪਤਾਨ ਅਤੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੇ ਟੈਸਟ ਕਰੀਅਰ ਦੀਆਂ 109 ਪਾਰੀਆਂ 'ਚ 21 ਸੈਂਕੜੇ ਜੜਨ ਦੇ ਨਾਲ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਨਾਲ ਹੀ ਉਹ ਦੱਖਣੀ ਅਫਰੀਕਾ 'ਚ ਸੈਂਕੜਾ ਜੜਨ ਵਾਲੇ ਵੀ ਦੂਜੇ ਭਾਰਤੀ ਕਪਤਾਨ ਬਣ ਗਏ ਹਨ। ਵਿਰਾਟ ਨੇ ਦੱਖਣੀ ਅਫਰੀਕਾ ਦੇ ਖਿਲਾਫ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਸੋਮਵਾਰ ਨੂੰ ਸ਼ਾਨਦਾਰ ਸੈਂਕੜਾ ਠੋਕ ਕੇ ਆਪਣੇ ਟੈਸਟ ਕਰੀਅਰ ਦਾ 21ਵਾਂ ਸੈਂਕੜਾ ਬਣਾਇਆ ਅਤੇ ਸਚਿਨ ਦੇ ਰਿਕਾਰਡ ਨੂੰ ਤੋੜ ਦਿੱਤਾ। 

ਵਿਰਾਟ ਨੇ ਜਿੱਥੇ 21 ਸੈਂਕੜੇ ਬਣਾਉਣ ਦੇ ਲਈ 109 ਪਾਰੀਆਂ ਦਾ ਸਹਾਰਾ ਲਿਆ ਹੈ ਤਾਂ ਉੱਥੇ ਹੀ ਸਚਿਨ ਨੇ 110 ਪਾਰੀਆਂ 'ਚ ਆਪਣੇ ਟੈਸਟ ਕਰੀਅਰ 'ਚ 21 ਸੈਂਕੜੇ ਲਗਾਏ ਹਨ। ਵਿਰਾਟ ਤੋਂ ਅੱਗੇ ਆਸਟਰੇਲੀਆਈ ਕਪਤਾਨ ਸਟੀਵਨ ਸਮਿਥ ਹਨ ਜਿਨ੍ਹਾਂ ਨੇ ਸਿਰਫ 105 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ ਸੀ। ਭਾਰਤ ਲਈ ਅਜੇ ਤੱਕ 64 ਟੈਸਟ ਖੇਡ ਚੁੱਕੇ ਵਿਰਾਟ ਦਿੱਗਜ ਸਚਿਨ ਦੇ ਬਾਅਦ ਦੂਜੇ ਅਜਿਹੇ ਭਾਰਤੀ ਕਪਤਾਨ ਹਨ ਜਿਨ੍ਹਾਂ ਨੇ ਦੱ. ਅਫਰੀਕਾ 'ਚ ਸੈਂਕੜਾ ਲਗਾਇਆ ਹੈ। ਵਿਰਾਟ ਤੋਂ ਪਹਿਲਾਂ ਸਚਿਨ ਨੇ 1996-97 'ਚ ਕੇਪ ਟਾਊਨ 'ਚ 169 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਸੀ।


Related News