ਵਿਰਾਟ ਕੋਹਲੀ ਦੀ ਫਿੱਟਨੈੱਸ ਦਾ ਮੁਰੀਦ ਹੋਇਆ ਰੈਸਲਰ ਜਾਨ ਸੀਨਾ

Wednesday, Aug 21, 2019 - 09:49 PM (IST)

ਵਿਰਾਟ ਕੋਹਲੀ ਦੀ ਫਿੱਟਨੈੱਸ ਦਾ ਮੁਰੀਦ ਹੋਇਆ ਰੈਸਲਰ ਜਾਨ ਸੀਨਾ

ਨਵੀਂ ਦਿੱਲੀ - ਡਬਲਯੂ. ਡਬਲਯੂ. ਈ. ਦਾ ਮੰਨਿਆ-ਪ੍ਰਮੰਨਿਆ ਰੈਸਲਰ ਜਾਨ ਸੀਨਾ ਵੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਫਿੱਟਨੈੱਸ ਦਾ ਮੁਰੀਦ ਹੋ ਗਿਆ ਹੈ। ਜਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਰਾਟ ਕੋਹਲੀ ਦੀ ਇਕ ਇਸ ਤਰ੍ਹਾਂ ਦੀ ਫੋਟੋ ਪੋਸਟ ਕੀਤੀ ਹੈ, ਜਿਸ ਵਿਚ ਕੋਹਲੀ ਜਿਮ ਵਿਚ ਵੇਟ ਲਿਫਟਿੰਗ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਅਜੇ ਕੁਝ ਦਿਨ ਪਹਿਲਾਂ ਹੀ ਵਿਰਾਟ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਹੁਣ ਸੀਨਾ ਨੇ ਉਸ ਦੀ ਇਹ ਫੋਟੋ ਸ਼ੇਅਰ ਕਰ ਕੇ ਦੱਸ ਦਿੱਤਾ ਹੈ ਕਿ ਫਿੱਟਨੈੱਸ ਦੇ ਮਾਮਲੇ ਵਿਚ ਅਜੇ ਵੀ ਕੋਈ ਕ੍ਰਿਕਟਰ ਕੋਹਲੀ ਤੋਂ ਉੱਪਰ ਨਹੀਂ ਹੈ।

PunjabKesariPunjabKesari
ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੈ, ਜਦੋਂ ਜਾਨ ਸੀਨਾ ਨੇ ਕੋਹਲੀ ਦੀ ਕੋਈ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੋਵੇ। ਇਸ ਤੋਂ ਪਹਿਲਾਂ ਕ੍ਰਿਕਟ ਵਿਸ਼ਵ ਕੱਪ ਦੌਰਾਨ ਵੀ ਜਾਨ ਨੇ ਕੋਹਲੀ ਦੀ ਫੋਟੋ ਸ਼ੇਅਰ ਕੀਤੀ ਸੀ। ਹੋਰ ਤਾਂ ਹੋਰ ਭਾਰਤ ਦੇ ਸੁਤੰਤਰਤਾ ਦਿਵਸ  'ਤੇ ਵੀ ਜਾਨ ਨੇ ਜਾਨ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇਕ ਫੋਟੋ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਵਿਰਾਟ ਕੋਹਲੀ ਅਜੇ ਵੈਸਟਇੰਡੀਜ਼ ਦੇ ਦੌਰ 'ਤੇ ਹੈ। ਵਨ ਡੇ ਸੀਰੀਜ਼ ਦੇ 3 ਮੈਚਾਂ ਵਿਚ ਉਸ ਨੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ 2 ਸੈਂਕੜੇ ਲਾ ਕੇ ਟੀਮ ਇੰਡੀਆ ਨੂੰ ਜਿੱਤ ਦੁਆਈ ਸੀ। ਵਿਰਾਟ ਹੁਣ ਵਿੰਡੀਜ਼ ਟੀਮ ਵਲੋਂ ਟੈਸਟ ਸੀਰੀਜ਼ ਦੌਰਾਨ ਮਿਲਣ ਵਾਲੇ ਚੈਲੰਜ ਦੀ ਤਿਆਰੀ ਕਰ ਰਿਹਾ ਹੈ।


author

Gurdeep Singh

Content Editor

Related News