ਵਿਜ਼ਡਨ ਵੱਲੋਂ ਦਹਾਕੇ ਦੀ ਬੈਸਟ ਵਨ-ਡੇ ਟੀਮ ਦਾ ਐਲਾਨ, ਇਨ੍ਹਾਂ ਭਾਰਤੀਆਂ ਨੂੰ ਮਿਲੀ ਜਗ੍ਹਾ

Sunday, Dec 22, 2019 - 04:51 PM (IST)

ਵਿਜ਼ਡਨ ਵੱਲੋਂ ਦਹਾਕੇ ਦੀ ਬੈਸਟ ਵਨ-ਡੇ ਟੀਮ ਦਾ ਐਲਾਨ, ਇਨ੍ਹਾਂ ਭਾਰਤੀਆਂ ਨੂੰ ਮਿਲੀ ਜਗ੍ਹਾ

ਸਪੋਰਟਸ ਡੈਸਕ— ਵਿਜ਼ਡਨ ਨੇ 10 ਸਾਲਾਂ ਦੀ ਬੈਸਟ ਵਨ-ਡੇ ਟੀਮ ਦਾ ਐਲਾਨ ਕੀਤਾ ਹੈ ਜਿਸ 'ਚ ਕਈ ਭਾਰਤੀ ਕ੍ਰਿਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵਿਜ਼ਡਨ ਦੀ ਬੈਸਟ ਟੀਮ 'ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਐੱਮ. ਐੱਸ. ਧੋਨੀ ਨੂੰ ਜਗ੍ਹਾ ਦਿੱਤੀ ਗਈ ਹੈ ਤਾਂ ਦੂਜੇ ਪਾਸੇ ਡੇਵਿਡ ਵਾਰਨਰ, ਏ. ਬੀ. ਡਿਵੀਲੀਅਰਸ, ਜੋਸ ਬਟਲਰ ਦੇ ਨਾਲ-ਨਾਲ ਸ਼ਾਕਿਬ ਅਲ ਹਸਨ ਬਤੌਰ ਆਲਰਾਊਂਡਰ ਸ਼ਾਮਲ ਹੈ। ਇਸ ਤੋਂ ਇਲਾਵਾ ਲਸਿਥ ਮਲਿੰਗਾ, ਮਿਚੇਲ ਸਟਾਰਕ ਨੂੰ ਵੀ ਬੈਸਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਜਦਕਿ ਦਿੱਗਜ ਸਾਊਥ ਅਫਰੀਕੀ ਤੇਜ਼ ਗੇਂਦਬਾਜ਼ ਡੇਲ ਸਟੇਨ ਵੀ ਆਪਣੀ ਜਗ੍ਹਾ ਬਣਾਉਣ 'ਚ ਸਫਲ ਰਹੇ ਹਨ।
PunjabKesari
ਵਿਜ਼ਡਨ ਦੀ 10 ਸਾਲਾਂ ਦੀ ਬੈਸਟ ਟੀਮ 'ਚ ਬਤੌਰ ਓਪਨਰ ਰੋਹਿਤ ਸ਼ਰਮਾ ਅਤੇ ਡੇਵਿਡ ਵਾਰਨਰ ਹਨ ਤਾਂ ਤੀਜੇ ਨੰਬਰ 'ਤੇ ਵਿਰਾਟ ਕੋਹਲੀ ਹਨ। ਨੰਬਰ 4 'ਤੇ ਏ. ਬੀ. ਡਿਵਿਲੀਅਰਸ, ਨੰਬਰ 5 'ਤੇ ਜੋਸ ਬਟਲਰ ਹਨ। ਇਸ ਤੋਂ ਇਲਾਵਾ ਵਿਕਟਕੀਪਰ ਦੇ ਤੌਰ 'ਤੇ ਧੋਨੀ ਟੀਮ 'ਚ ਸ਼ਾਮਲ ਹਨ ਜੋ ਨੰਬਰ 6 'ਤੇ ਬੱਲੇਬਾਜ਼ੀ ਕਰਨਗੇ। ਇਸ ਤੋਂ ਇਲਾਵਾ ਹੈਰਾਨੀ ਦੀ ਗੱਲ ਹੈ ਕਿ ਬਤੌਰ ਸਪਿਨਰ ਕਿਸੇ ਨੂੰ ਵੀ ਇਸ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ ਦੇ ਤੌਰ 'ਤੇ ਡੇਲ ਸਟੇਨ, ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਅਤੇ ਮਿਚੇਲਸ ਸਟਾਰਕ ਸ਼ਾਮਲ ਹਨ। ਪਾਕਿਸਤਾਨ ਦਾ ਇਕ ਵੀ ਖਿਡਾਰੀ ਵਿਜ਼ਡਨ ਦੀ 10 ਸਾਲਾਂ ਦੀ ਬੈਸਟ ਟੀਮ 'ਚ ਆਪਣੀ ਜਗ੍ਹਾ ਨਹੀਂ ਬਣਾ ਸਕਿਆ ਹੈ।

ਵਿਜ਼ਡਨ ਵੱਲੋਂ 10 ਸਾਲਾਂ ਦੀ ਬੈਸਟ ਵਨ-ਡੇ ਟੀਮ ਇਸ ਤਰ੍ਹਾਂ ਹੈ-
ਰੋਹਿਤ ਸ਼ਰਮਾ, ਡੇਵਿਡ ਵਾਰਨਰ, ਵਿਰਾਟ ਕੋਹਲੀ, ਏ. ਬੀ. ਡਿਵਿਲੀਅਰਸ, ਜੋਸ ਬਟਲਰ, ਐੱਮ. ਐੱਸ. ਧੋਨੀ, ਸ਼ਾਕਿਬ ਅਲ ਹਸਨ, ਲਸਿਥ ਮਲਿੰਗਾ, ਮਿਚੇਲ ਸਟਾਰਕ, ਟ੍ਰੇਂਟ ਬੋਲਟ, ਡੇਲ ਸਟੇਨ।


author

Tarsem Singh

Content Editor

Related News