RCB ਨੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਹਟਾਈ ਤਸਵੀਰ ਅਤੇ ਨਾਂ- ਕੋਹਲੀ ਭੜਕੇ, ਚਾਹਲ ਹੈਰਾਨ

02/13/2020 11:52:05 AM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ) ਨੇ ਆਪਣੇ ਸੋਸ਼ਲ ਮੀਡੀਆ ਦੇ ਕਈ ਅਕਾਊਂਟਸ ਤੋਂ ਪ੍ਰੋਫਾਈਲ ਫੋਟੋ ਹਟਾ ਲਈ ਹੈ, ਨਾਲ ਹੀ ਉਸ ਨੇ ਆਪਣੇ ਨਾਂ 'ਚ ਵੀ 'ਬਦਲਾਅ' ਕੀਤਾ ਹੈ। ਇਸ ਨਾਲ ਨਾ ਸਿਰਫ ਪ੍ਰਸ਼ੰਸਕ ਸਗੋਂ ਕਪਤਾਨ ਵਿਰਾਟ ਕੋਹਲੀ ਵੀ ਹੈਰਾਨ ਹਨ। ਵਿਰਾਟ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।
PunjabKesari

ਵਿਰਾਟ ਇਨ੍ਹਾਂ ਦਿਨਾਂ 'ਚ ਨਿਊਜ਼ੀਲੈਂਡ ਦੌਰੇ 'ਤੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਟਵੀਟ ਕਰਕੇ ਲਿਖਿਆ, ''ਪੋਸਟ ਗਾਇਬ ਹੋ ਜਾਂਦੀਆਂ ਹਨ ਅਤੇ ਕਪਤਾਨ ਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ। @rcbtweets ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ ਤਾਂ ਮੈਨੂੰ ਦੱਸੋ।''
PunjabKesari

ਦੂਜੇ ਪਾਸੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਵੀ ਹੈਰਾਨ ਰਹਿ ਗਏ। ਨਿਊਜ਼ੀਲੈਂਡ ਦੌਰੇ ਤੋਂ ਪਰਤ ਰਹੇ ਚਾਹਲ ਨੇ ਟਵੀਟ ਕਰਕੇ ਲਿਖਿਆ, ''ਓਹ ਆਰ. ਸੀ. ਬੀ., ਇਹ ਕਿਹੜੀ ਗੁਗਲੀ ਹੈ? ਤੁਹਾਡੀ ਪ੍ਰੋਫਾਈਲ ਤਸਵੀਰ ਅਤੇ ਇੰਸਟਾਗ੍ਰਾਮ ਪੋਸਟ ਕਿੱਥੇ ਗਈ?

PunjabKesari
ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਆਰ. ਸੀ. ਬੀ. ਦੀ ਟੀਮ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਦਾ ਨਾਂ ਬਦਲ ਦਿੱਤਾ ਹੈ। ਅਕਾਊਂਟ ਨੇ ਆਪਣੀ ਡਿਸਪਲੇ ਪਿਕਚਰ ਅਤੇ ਕਵਰ ਫੋਟੋ ਨੂੰ ਵੀ ਹਟਾ ਦਿੱਤਾ ਹੈ ਅਤੇ ਨਾਂ ਬਦਲ ਕੇ 'ਰਾਇਲ ਚੈਲੰਜਰਜ਼' ਕਰ ਦਿੱਤਾ ਹੈ। ਇਹੋ ਇੰਸਟਾਗ੍ਰਾਮ ਤੇ ਫੇਸਬੁੱਕ 'ਤੇ ਵੀ ਕੀਤਾ ਹੈ।

PunjabKesari
ਬਿਹਤਰੀਨ ਖਿਡਾਰੀਆਂ ਦੇ ਰਹਿੰਦੇ ਹੋਏ ਵੀ ਆਰ. ਸੀ. ਬੀ. ਨੇ ਅਜੇ ਤਕ ਆਈ. ਪੀ. ਐੱਲ. 'ਚ ਖਿਤਾਬੀ ਟਰਾਫੀ ਨਹੀਂ ਜਿੱਤੀ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਇਸ ਟੀਮ ਨੂੰ ਪਹਿਲੇ ਖਿਤਾਬ ਦੀ ਭਾਲ ਹੈ। ਟੀਮ ਤਿੰਨ ਵਾਰ ਫਾਈਨਲ 'ਚ ਪਹੁੰਚੀ ਹੈ ਪਰ ਉਸ ਦੀ ਝੋਲੀ ਅਜੇ ਤਕ ਖ਼ਾਲੀ ਹੈ। ਉਹ 2009 'ਚ ਡੈਕਨ ਚਾਰਜਰਸ ਤੋਂ, 2011 'ਚ ਚੇਨਈ ਸੁਪਰ ਕਿੰਗਜ਼ ਤੋਂ ਅਤੇ 2016 'ਚ ਸਨਰਾਈਜ਼ਰਜ਼ ਹੈਦਰਾਬਾਦ ਤੋਂ ਫਾਈਨਲ 'ਚ ਹਾਰੀ ਹੈ।


Tarsem Singh

Content Editor

Related News