ਕ੍ਰਿਕਟ ਦੇ ਨਾਲ-ਨਾਲ ਸੋਸ਼ਲ ਮੀਡੀਆ ''ਤੇ ਵੀ ਹੈ ਕੋਹਲੀ ਨੰਬਰ ਵਨ, ਸਚਿਨ-ਧੋਨੀ ਹਨ ਕਾਫੀ ਪਿੱਛੇ

Monday, Aug 19, 2019 - 11:17 AM (IST)

ਕ੍ਰਿਕਟ ਦੇ ਨਾਲ-ਨਾਲ ਸੋਸ਼ਲ ਮੀਡੀਆ ''ਤੇ ਵੀ ਹੈ ਕੋਹਲੀ ਨੰਬਰ ਵਨ, ਸਚਿਨ-ਧੋਨੀ ਹਨ ਕਾਫੀ ਪਿੱਛੇ

ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਨਾ ਸਿਰਫ ਮੈਦਾਨ 'ਤੇ ਸਗੋਂ ਸੋਸ਼ਲ ਮੀਡੀਆ 'ਤੇ ਵੀ ਬਾਦਸ਼ਾਹਤ ਕਾਇਮ ਕੀਤੀ ਹੈ। ਵਿਰਾਟ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਕ੍ਰਿਕਟ ਖਿਡਾਰੀਆਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹਨ।
PunjabKesari
ਵਿਰਾਟ ਕੋਹਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਤਿੰਨ-ਤਿੰਨ ਕਰੋੜ ਤੋਂ ਵੱਧ ਫਾਲੋਅਰ ਹਨ। ਸੋਸ਼ਲ ਮੀਡੀਆ 'ਤੇ ਉਹ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਕ੍ਰਿਕਟਰ ਹਨ।
PunjabKesari
ਇਸ ਮਾਮਲੇ 'ਚ 'ਕ੍ਰਿਕਟ ਦੇ ਭਗਵਾਨ' ਸਚਿਨ ਤੇਂਦੁਲਕਰ ਦੂਜੇ ਨੰਬਰ 'ਤੇ ਹਨ। ਉਨ੍ਹਾਂ ਦੇ ਟਵਿੱਟਰ 'ਤੇ ਤਿੰਨ ਕਰੋੜ, ਫੇਸਬੁੱਕ 'ਤੇ 2.8 ਕਰੋੜ ਅਤੇ ਇੰਸਟਾਗ੍ਰਾਮ 'ਤੇ 1.65 ਫਾਲੋਅਰ ਹਨ। 
PunjabKesari
ਇਸ ਤੋਂ ਇਲਾਵਾ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਸੋਸ਼ਲ ਮੀਡੀਆ 'ਤੇ ਓਨੇ ਐਕਟਿਵ ਨਹੀਂ ਹਨ, ਪਰ ਫਿਰ ਵੀ ਉਹ ਤੀਜੇ ਸਥਾਨ 'ਤੇ ਹਨ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 1.54 ਕਰੋੜ, ਟਵਿੱਟਰ 'ਤੇ 77 ਲੱਖ ਅਤੇ ਫੇਸਬੁੱਕ 'ਤੇ 2.05 ਕਰੋੜ ਫਾਲੋਅਰ ਹਨ।


author

Tarsem Singh

Content Editor

Related News