ਕਪਤਾਨੀ ਦੇ ਮੋਰਚੇ ''ਤੇ ਫਸੇ ਵਿਰਾਟ ਕੋਹਲੀ, 7 ਸਾਲ ''ਚ ਪਹਿਲੀ ਵਾਰ ਸ਼ੁਰੂ ਹੋਇਆ ਸ਼ਰਮਨਾਕ ਹਾਰ ਦਾ ਦੌਰ
Monday, Nov 30, 2020 - 02:26 PM (IST)
ਨਵੀਂ ਦਿੱਲੀ— ਭਾਰਤ ਦੇ ਆਸਟਰੇਲੀਆ ਦੌਰੇ 'ਤੇ ਵਨ-ਡੇ ਸੀਰੀਜ਼ 'ਚ ਹਾਰਨ ਦੇ ਬਾਅਦ ਵਿਰਾਟ ਕੋਹਲੀ ਬੇਹੱਦ ਦਬਾਅ 'ਚ ਦਿਸ ਰਹੇ ਹਨ। ਅਜਿਹਾ ਲਗ ਰਿਹਾ ਹੈ ਕਿ ਟੀਮ ਇੰਡੀਆ ਨੇ ਆਸਟਰੇਲੀਆ ਦੇ ਸਾਹਮਣੇ ਸਰੰਡਰ ਕਰ ਦਿੱਤਾ ਹੈ। ਆਸਟਰੇਲੀਆ ਦੇ ਮੌਜੂਦਾ ਦੌਰੇ 'ਤੇ ਇਕ ਵਨ-ਡੇ ਬਾਕੀ ਹੈ ਜਦਕਿ ਟੀਮ ਇੰਡੀਆ ਨੂੰ ਇਸ ਦੇ ਇਲਾਵਾ ਟੀ-20 ਤੇ ਟੈਸਟ ਸੀਰੀਜ਼ 'ਚ ਵੀ ਆਸਟਰੇਲੀਆ ਨਾਲ ਭਿੜਨਾ ਹੈ। ਅਜਿਹੇ 'ਚ ਇਸ ਵਾਰ ਆਸਟਰੇਲੀਆ ਦੌਰੇ ਦੀ ਚੁਣੌਤੀ ਵਿਰਾਟ ਲਈ ਕਿਸੇ ਅਗਨੀਪ੍ਰੀਖਿਆ ਦੀ ਤਰ੍ਹਾ ਦਿਸ ਰਹੀ ਹੈ। ਪਿਛਲੇ 5 ਮੈਚਾਂ 'ਚ ਟੀਮ ਇੰਡੀਆ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਵਿਰਾਟ ਦੇ ਕਪਤਾਨ ਰਹਿੰਦੇ ਹੋਏ ਟੀਮ ਇੰਡੀਆ ਨੂੰ ਕਦੀ ਵੀ ਇੰਨੇ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ।
ਇਹ ਵੀ ਪੜ੍ਹੋ :I ND vs AUS: ਸ਼ਰਮਨਾਕ ਹਾਰ ਦੇ ਬਾਅਦ ਗੰਭੀਰ ਨੇ ਵਿਰਾਟ ਦੀ ਕਪਤਾਨੀ 'ਤੇ ਉਠਾਏ ਸਵਾਲ
ਲਗਾਤਾਰ 5 ਮੈਚਾਂ 'ਚ ਹਾਰ
ਵਿਰਾਟ ਕੋਹਲੀ ਸਾਲ 2013 ਤੋਂ ਟੀਮ ਇੰਡੀਆ ਦੀ ਵਨ-ਡੇ 'ਚ ਕਪਤਾਨੀ ਕਰ ਰਹੇ ਹਨ। ਉਨ੍ਹਾਂ ਦੇ ਕਪਤਾਨ ਰਹਿੰਦੇ ਹੋਏ ਟੀਮ ਇੰਡੀਆ ਨੇ ਕਈ ਰਿਕਾਰਡ ਬਣਾਏ ਹਨ ਪਰ ਪਿਛਲੇ ਪੰਜ ਵਨ-ਡੇ ਮੈਚਾਂ 'ਚ ਟੀਮ ਇੰਡੀਆ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਰ ਦਾ ਇਹ ਸਿਲਸਿਲਾ ਪਿਛਲੇ ਸਾਲ ਨਿਊਜ਼ੀਲੈਂਡ ਖ਼ਿਲਾਫ਼ ਹੈਮਿਲਟਨ ਦੇ ਮੈਦਾਨ 'ਤੇ ਸ਼ੁਰੂ ਹੋਇਆ ਸੀ। ਨਿਊਜ਼ੀਲੈਂਡ ਦੇ ਇਸ ਦੌਰੇ 'ਤੇ ਟੀਮ ਇੰਡੀਆ ਨੂੰ ਲਗਾਤਾਰ ਤਿੰਨ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਹੁਣ ਆਸਟਰੇਲੀਆ ਦੌਰੇ 'ਤੇ ਟੀਮ ਇੰਡੀਆ ਲਗਾਤਾਰ 2 ਮੈਚ ਹਾਰ ਚੁੱਕੀ ਹੈ। ਇਸ ਤੋਂ ਪਹਿਲਾਂ ਵਿਰਾਟ ਦੀ ਕਪਤਾਨੀ 'ਚ ਟੀਮ ਇੰਡੀਆ ਨੂੰ ਸਾਲ 2019 'ਚ ਆਸਟਰੇਲੀਆ ਖ਼ਿਲਾਫ਼ ਹੀ ਲਗਾਤਾਰ 3 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।