ਆਸਟਰੇਲੀਆ ਦੌਰਾ ਇਤਿਹਾਸਕ ਰਿਹਾ : ਵਿਰਾਟ
Saturday, Jan 19, 2019 - 10:47 AM (IST)

ਮੈਲਬੋਰਨ— ਆਸਟਰੇਲੀਆ ਖਿਲਾਫ 2-1 ਨਾਲ ਵਨ ਡੇ ਸੀਰੀਜ਼ ਜਿੱਤਣ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆਈ ਦੌਰੇ ਨੂੰ ਇਤਿਹਾਸਕ ਦੱਸਿਆ ਹੈ। ਵਿਰਾਟ ਨੇ ਸ਼ੁੱਕਰਵਾਰ ਨੂੰ ਤੀਜਾ ਵਨ ਡੇ ਅਤੇ ਸੀਰੀਜ਼ ਜਿੱਤਣ ਦੇ ਬਾਅਦ ਕਿਹਾ, ''ਅਸੀਂ ਇੱਥੇ ਲੰਬੇ ਸਮੇਂ ਤੋਂ ਹਾਂ। ਇਹ ਇਕ ਸ਼ਾਨਦਾਰ ਦੌਰਾ ਰਿਹਾ ਹੈ। ਅਸੀਂ ਟੀ-20 ਸੀਰੀਜ਼ ਡਰਾਅ ਖੇਡੀ, ਟੈਸਟ ਸੀਰੀਜ਼ ਜਿੱਤੀ ਅਤੇ ਹੁਣ ਵਨ ਡੇ ਸੀਰੀਜ਼ 'ਤੇ ਵੀ ਕਬਜ਼ਾ ਕਰ ਲਿਆ। ਵਿਦੇਸ਼ੀ ਜ਼ਮੀਨ 'ਤੇ ਭਾਰਤੀ ਟੀਮ ਨੇ ਵਾਕਈ ਸ਼ਾਨਦਾਰ ਪ੍ਰਦਰਸ਼ਨ ਕੀਤਾ।''
ਮੈਲਬੋਰਨ ਮੈਦਾਨ 'ਤੇ ਆਖਰੀ ਵਨ ਡੇ ਦੀ ਜਿੱਤ 'ਤੇ ਕਪਤਾਨ ਨੇ ਕਿਹਾ, ''ਇਸ ਵਿਕਟ 'ਤੇ ਬੱਲੇਬਾਜ਼ੀ ਕਰਨਾ ਸੌਖਾ ਨਹੀਂ ਸੀ, ਇਸ ਲਈ ਮੈਚ ਨੂੰ ਅੰਤ ਤੱਕ ਲੈ ਜਾਣਾ ਜ਼ਰੂਰੀ ਸੀ। ਕ੍ਰੀਜ਼ 'ਤੇ 2 ਬੱਲੇਬਾਜ਼ ਡਟੇ ਹੋਏ ਸਨ ਜੋ ਜਾਣਦੇ ਸਨ ਕਿ ਉਨ੍ਹਾਂ ਨੂੰ ਕੀ ਕਰਨਾ ਹੈ ਅਤੇ ਉਨ੍ਹਾਂ ਨੇ ਆਪਣੇ ਕੰਮ ਨੂੰ ਬਖ਼ੂਬੀ ਅੰਜਾਮ ਦਿੱਤਾ।'' ਮੈਚ 'ਚ 6 ਵਿਕਟਾਂ ਲੈ ਕੇ ਮੈਨ ਆਫ ਦਿ ਮੈਚ ਬਣੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੇ ਪ੍ਰਦਰਸ਼ਨ 'ਤੇ ਵਿਰਾਟ ਨੇ ਇਸ ਗੇਂਦਬਾਜ਼ ਦੀ ਸ਼ਲਾਘਾ ਕਰਦੇ ਹੋਏ ਕਿਹਾ, ''ਕੁਲਦੀਪ ਯਾਦਵ ਨੇ ਕੁਝ ਮੈਚ ਖੇਡੇ ਸਨ। ਤੁਸੀਂ ਵਿਰੋਧੀ ਟੀਮ ਲਈ ਕੁਝ ਚੀਜ਼ਾਂ ਆਸਾਨ ਨਹੀਂ ਬਣਾਉਣਾ ਚਾਹੁੰਦੇ ਇਸ ਲਈ ਅਸੀਂ ਚਾਹਲ ਨੂੰ ਲੈ ਕੇ ਆਏ ਅਤੇ ਉਨ੍ਹਾਂ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ।''