ਵਿਰਾਟ ਕੋਹਲੀ ਨੇ ਛੱਡਿਆ ਨੌਨ ਵੈਜ, ਬਣ ਗਏ ਸ਼ਾਕਾਹਾਰੀ, ਵਜ੍ਹਾ ਹੈ ਖ਼ਾਸ
Sunday, Oct 07, 2018 - 11:30 AM (IST)

ਨਵੀਂ ਦਿੱਲੀ— ਵਿਰਾਟ ਕੋਹਲੀ ਫਿੱਟਨੈਸ ਲਈ ਕਾਫੀ ਸਾਵਧਾਨ ਰਹਿੰਦੇ ਹਨ ਅਤੇ ਜੋ ਫਿੱਟਨੈਸ ਲਈ ਚਾਹੀਦਾ ਹੈ ਉਸ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਵਿਰਾਟ ਕੋਹਲੀ ਨੂੰ ਬਚਪਨ ਤੋਂ ਹੀ ਬਿਰਯਾਨੀ ਖਾਣਾ ਬਹੁਤ ਪਸੰਦ ਸੀ ਪਰ ਹੁਣ ਉਨ੍ਹਾਂ ਨੇ ਨੌਨ ਵੈਜ ਛੱਡ ਦਿੱਤਾ ਹੈ ਅਤੇ ਸ਼ਾਕਾਹਾਰੀ ਬਣ ਗਏ ਹਨ। ਖਬਰਾਂ ਮੁਤਾਬਕ ਕਪਤਾਨ ਕੋਹਲੀ ਚਾਰ ਮਹੀਨਿਆਂ ਪਹਿਲੇ ਐਨੀਮਲ ਪ੍ਰੋਟੀਨ ਲੈਣਾ ਬੰਦ ਕਰ ਦਿੱਤਾ ਸੀ।
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਖੇਡ ਬਿਹਤਰ ਹੋਇਆ ਹੈ। ਕੋਹਲੀ ਦੀ ਮੌਜੂਦਾ ਡਾਈਟ 'ਚ ਪ੍ਰੋਟੀਨ ਸ਼ੇਕ, ਵੈਜੀਟੇਬਲ ਅਤੇ ਸੋਇਆ ਸ਼ਾਮਲ ਹਨ। ਉਨ੍ਹਾਂ ਨੇ ਅੰਡਾ ਅਤੇ ਡੇਅਰੀ ਪ੍ਰੋਡਕਟ ਖਾਣੇ ਛੱਡ ਦਿੱਤੇ ਹਨ। ਸੂਤਰਾਂ ਮੁਤਾਬਕ, ''ਕੋਹਲੀ ਨੇ ਆਪਣੀ ਡਾਈਟ ਚਾਰ ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ। ਹੁਣ ਉਹ ਜ਼ਿਆਦਾ ਮਜ਼ਬੂਤ ਮਹਿਸੂਸ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਪਾਚਨ ਸ਼ਕਤੀ ਵਧ ਗਈ ਹੈ। ਹੁਣ ਉਨ੍ਹਾਂ ਨੂੰ ਮੀਟ, ਅੰਡਾ ਜਾਂ ਡੇਅਰੀ ਪ੍ਰੋਡਕਟ ਚੰਗੇ ਨਹੀਂ ਲਗਦੇ।''
ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਵੀ ਇਸੇ ਟਾਈਮ ਦੇ ਆਸ-ਪਾਸ ਨੌਨ ਵੈਜ ਛੱਡ ਦਿੱਤਾ ਸੀ। ਪਰ ਕੋਹਲੀ ਇਸ ਬਾਰੇ 'ਚ ਲੰਬੇ ਸਮੇਂ ਤੋਂ ਸੋਚ ਰਹੇ ਸਨ। ਸੂਤਰਾਂ ਮੁਤਾਬਕ, ''ਦੋ ਸਾਲ ਪਹਿਲਾਂ, ਜਦੋਂ ਉਹ ਨਾਰਮਲ ਡਾਈਟ ਲੈ ਰਹੇ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਜੇਕਰ ਮੌਕਾ ਮਿਲਿਆ ਤਾਂ ਉਹ ਨੌਨ ਵੈਜ ਛੱਡ ਦੇਣਗੇ। ਹੁਣ ਉਹ ਪਹਿਲੇ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਮਹਿਸੂਸ ਕਰ ਰਹੇ ਹਨ।''