ਵਿਰਾਟ ਨੇ ਦਿਖਾਏ ਸਿਕਸ ਪੈਕਸ ਐਬਸ, ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ Video

Monday, Nov 18, 2019 - 01:47 PM (IST)

ਵਿਰਾਟ ਨੇ ਦਿਖਾਏ ਸਿਕਸ ਪੈਕਸ ਐਬਸ, ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ Video

ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਂ ਦੁਨੀਆ ਦੇ ਸਭ ਤੋਂ ਫਿੱਟ ਖਿਡਾਰੀਆਂ ਵਿਚ ਲਿਆ ਜਾਂਦਾ ਹੈ। ਵਿਰਾਟ ਦੀ ਫਿੱਟਨੈਸ ਤੋਂ ਦੁਨੀਆ ਦੇ ਕਈ ਖਿਡਾਰੀ ਪ੍ਰਭਾਵਿਤ ਹੋਏ ਹਨ ਅਤੇ ਉਸ ਨੇ ਇਸ ਰਵਾਇਤ ਬਣਾ ਦਿੱਤਾ ਹੈ। ਵਿਰਾਟ ਰੋਜ਼ਾਨਾ ਵਰਕਆਊਟ ਕਰਦੇ ਹਨ ਅਤੇ ਕਈ ਘੰਟੇ ਜਿਮ ਵਿਚ ਪਸੀਨਾ ਵਹਾਉਂਦੇ ਹਨ। ਫਿਲਹਾਲ ਵਿਰਾਟ ਨੇ ਖੁਦ ਆਪਣੇ ਵਰਕਆਊਟ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਿਸ ਵਿਚ ਉਸ ਦੇ ਸਿਕਸ ਪੈਕਸ ਦਿਸ ਰਹੇ ਹਨ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਵਿਰਾਟ ਦੀ ਫਿੱਟਨੈਸ ਤੋਂ ਪੂਰੀ ਟੀਮ ਇੰਡੀਆ ਵੀ ਕਾਫੀ ਪ੍ਰਭਾਵਿਤ ਦਿਸ ਰਹੀ ਹੈ। ਟੀਮ ਇੰਡੀਆ ਨੇ ਵੀ ਫਿੱਟਨੈਸ ਦੀ ਇਸ ਰਵਾਇਤ ਨੂੰ ਅਪਣਾਇਆ ਹੈ। ਟੀਮ ਦੇ ਕਈ ਖਿਡਾਰੀ ਆਪਣੇ ਵਰਕਆਊਟ ਦੀ ਤਸਵੀਰ ਅਕਸਰ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਰਹਿੰਦੇ ਹਨ। ਫਿੱਟਨੈਸ ਨਾਲ ਟੀਮ ਇੰਡੀਆ ਲਗਾਤਾਰ ਕਾਮਯਾਬ ਹੋ ਰਹੀ ਹੈ। ਭਾਰਤ ਨੇ ਬੰਗਲਾਦੇਸ਼ ਨੂੰ ਇੰਦੌਰ ਵਿਚ ਖੇਡੇ ਗਏ ਟੈਸਟ ਵਿਚ ਪਾਰੀ ਅਤੇ 130 ਦੌੜਾਂ ਨਾਲ ਹਰਾਇਆ ਹੈ। ਇਸ ਤੋਂ ਪਹਿਲਾਂ ਟੀ-20 ਸੀਰੀਜ਼ ਵਿਚ ਵੀ ਭਾਰਤ ਨੇ ਬੰਗਲਾਦੇਸ਼ ਨੂੰ 2-1 ਨਾਲ ਹਰਾਇਆ ਸੀ। ਹੁਣ ਦੂਜਾ ਟੈਸਟ 22 ਤੋਂ 26 ਨਵੰਬਰ ਨੂੰ ਕੋਲਕਾਤਾ ਵਿਖੇ ਡੇਅ-ਨਾਈਟ ਦੇ ਰੂਪ 'ਚ ਖੇਡਿਆ ਜਾਵੇਗਾ।


Related News