ਵਿਰਾਟ ਨੇ ਪਹਿਲੀ ਹੀ ਮੁਲਾਕਾਤ ''ਚ ਮਾਰਿਆ ਸੀ ਅਨੁਸ਼ਕਾ ਨੂੰ ਤਾਨਾ, ਖੁਦ ਹੀ ਦੱਸੀ ਸਚਾਈ
Thursday, Sep 05, 2019 - 11:40 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਲੰਮੀ ਡੇਟਿੰਗ ਤੋਂ ਬਾਅਦ ਦਸੰਬਰ 2017 'ਚ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਨਾਲ ਵਿਆਹ ਕੀਤਾ ਸੀ। ਹੁਣ ਵਿਰਾਟ ਕੋਹਲੀ ਨੇ ਖੁਦ ਇਕ ਇੰਟਰਵਿਊ 'ਚ ਉਸ ਘਟਨਾ ਦਾ ਜ਼ਿਕਰ ਕੀਤਾ, ਜਦੋਂ ਉਹ ਅਨੁਸ਼ਕਾ ਨੂੰ ਪਹਿਲੀ ਵਾਰ ਦੇਖ ਕੇ ਹੈਰਾਨ ਹੋ ਗਏ ਸੀ। ਕੋਹਲੀ ਨੇ ਕਿਹਾ ਕਿ ਅਨੁਸ਼ਕਾ ਕਿਉਂਕਿ ਸ਼ੂਟਿੰਗ 'ਚ ਖੁਦ ਨੂੰ ਸਾਬਿਤ ਕਰ ਚੁੱਕੀ ਸੀ, ਇਸ ਲਈ ਐਡ ਫੋਟੋਸ਼ੂਟ ਦੇ ਦੌਰਾਨ ਉਸਦੇ ਸਾਹਮਣੇ ਭਰੋਸੇਮੰਦ ਦਿਖੂ ਇਸ ਲਈ ਉਸ ਦੇ ਸੈਂਡਲ 'ਤੇ ਇਕ ਕੁਮੈਂਟ ਕਰ ਦਿੱਤਾ। ਇਹ ਕੁਮੈਂਟ ਵਧੀਆ ਨਹੀਂ ਸੀ। ਬਹੁਤ ਖਰਾਬ ਜੋਕ ਬੋਲਿਆ ਕਿਉਂਕਿ ਮੈਂ ਹੈਰਾਨ ਸੀ।
ਕੋਹਲੀ ਨੇ ਅਮਰੀਕੀ ਟੈਲੀਵਿਜ਼ਨ ਸਪੋਰਟਸ ਰਿਪੋਰਟਸ ਦੇ ਨਾਲ ਗੱਲਬਾਤ ਦੇ ਦੌਰਾਨ ਅਨੁਸ਼ਕਾ ਨਾਲ ਆਪਣੀ ਪਹਿਲੀ ਮੁਲਾਕਾਤ ਦੇ ਵਾਰੇ 'ਚ ਕਿਹਾ ਕਿ ਮੈਂ ਉਸ ਨਾਲ ਸ਼ੈਂਪੂ ਦੀ ਐਡ ਸ਼ੂਟ 'ਤੇ ਮਿਲਣ ਵਾਲੇ ਸਨ। ਮੈਨੇਜਰ ਨੇ ਜਦੋਂ ਉਸ ਨੂੰ ਦੱਸਿਆ ਕਿ ਉਸਦੀ ਐਡ ਸ਼ੂਟ ਅਨੁਸ਼ਕਾ ਦੇ ਨਾਲ ਹੈ ਤਾਂ ਉਹ ਧੋੜਾ ਘਬਰਾ ਗਿਆ। ਉਹ ਹੈਰਾਨ ਇਸ ਲਈ ਸੀ ਕਿਉਂਕਿ ਅਨੁਸ਼ਕਾ ਬਤੌਰ ਅਭਿਨੇਤਰੀ ਖੁਦ ਨੂੰ ਸਾਬਿਤ ਕਰ ਚੁੱਕੀ ਸੀ। ਮੈਂ ਆਪਣੀ ਘਬਰਾਹਟ ਨੂੰ ਖਤਮ ਕਰਨ ਲਈ ਮਜ਼ਾਰ ਦਾ ਸਹਾਰਾ ਲਿਆ।
ਦਰਅਸਲ ਅਨੁਸ਼ਕਾ ਦਾ ਕੱਦ ਵਧੀਆ ਹੈ। ਮੇਰਾ ਕੱਦ ਠੀਕ ਹੈ। ਤਾਂ ਮੈਨੂੰ ਦੱਸਿਆ ਗਿਆ ਕਿ ਅਨੁਸ਼ਕਾ ਹੀਲ ਨਹੀਂ ਪਾਵੇਗੀ ਪਰ ਜਦੋਂ ਅਨੁਸ਼ਕਾ ਆਈ ਤਾਂ ਮੇਰਾ ਕੱਦ ਉਸ ਤੋਂ ਜ਼ਿਆਦਾ ਹੀ ਸੀ। ਮੈਂ ਕਿਹਾ ਕਿ ਕੀ ਤੁਸੀਂ ਇਸ ਤੋਂ ਵੱਡੀ ਹੀਲ ਨਹੀਂ ਪਾ ਸਕਦੇ। ਕੋਹਲੀ ਨੇ ਕਿਹਾ ਕਿ ਇਸ ਜੋਕ ਨੇ ਸਾਡੇ ਵਿਚ ਕੋਲਡ ਆਈਸ ਨੂੰ ਖਤਮ ਕਰ ਦਿੱਤਾ। ਕਿਉਂਕਿ ਅਨੁਸ਼ਕਾ ਪ੍ਰੋਫੈਸ਼ਨਲ ਸੀ ਇਸ ਲਈ ਉਸ ਨੇ ਇਸ 'ਤੇ ਕੋਈ ਰੀਐਕਸ਼ਨ ਨਹੀਂ ਦਿੱਤਾ। ਇਹੀ ਚੀਜ ਮੈਨੂੰ ਉਸਦੇ ਹੋਰ ਨੇੜੇ ਲੈ ਗਈ।