ਵਿਰਾਟ ਨੇ ਬਰਥ ਡੇ ਗਰਲ ਅਨੁਸ਼ਕਾ ਨੂੰ ਖਿਲਾਇਆ ਕੇਕ, ਫੋਟੋ ਨਾਲ ਲਿਖਿਆ ਖਾਸ ਮੈਸੇਜ਼
Saturday, May 02, 2020 - 12:39 AM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਦੇ ਜਨਮ ਦਿਨ 'ਤੇ ਖਾਸ ਮੈਸੇਜ਼ ਲਿਖਿਆ। ਉਨ੍ਹਾਂ ਨੇ ਕੇਕ ਕੱਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਕਿ 'ਤੁਸੀਂ ਹੀ ਹੋ ਜੋ ਮੇਰੀ ਦੁਨੀਆ ਨੂੰ ਰੋਸ਼ਨ ਕਰਦੀ ਹੈ। ਦੱਸ ਦੇਈਏ ਕਿ 1 ਮਈ ਨੂੰ ਅਨੁਸ਼ਕਾ ਸ਼ਰਮਾ ਨੇ ਆਪਣਾ 32ਵਾਂ ਜਨਮ ਦਿਨ ਮਾਇਆ। ਵਿਰਾਟ ਨੇ ਲਿਖਿਆ— ਤੁਸੀਂ ਮੇਰਾ ਪਿਆਰ ਇਸ ਦੁਨੀਆ 'ਚ ਰੋਸ਼ਨੀ ਲਿਆਏ। ਤੁਸੀਂ ਰੋਜ ਮੇਰੀ ਦੁਨੀਆ ਨੂੰ ਰੋਜ ਰੋਸ਼ਨ ਕਰਦੇ ਹੋ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਤਸਵੀਰ 'ਚ ਅਨੁਸ਼ਕਾ ਵਾਈਟ ਗਾਉਨ 'ਚ ਬਹੁਤ ਹੀ ਖੂਬਸੂਰਤ ਦਿਖ ਰਹੀ ਹੈ, ਜਦਕਿ ਟੀ-ਸ਼ਰਟ ਤੇ ਜੋਗਰਸ ਵਿਰਾਟ ਨੂੰ ਸਪੋਰਟੀ ਲੁਕ ਦੇ ਰਹੇ ਹਨ।'
You my love bring light into this world. And you light up my world everyday. I love you ❤️
A post shared by Virat Kohli (@virat.kohli) on May 1, 2020 at 7:01am PDT
ਫਿਲਹਾਲ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਜਾਰੀ ਲਾਕਡਾਊਨ ਦੀ ਵਜ੍ਹਾ ਨਾਲ ਉਹ ਪਤਨੀ ਦੇ ਨਾਲ ਮੁੰਬਈ 'ਚ ਹੈ। ਉਨ੍ਹਾਂ ਨੇ ਇਸ ਵਾਰੇ 'ਚ ਬਿਆਨ ਦਿੱਤਾ ਸੀ ਕਿ ਅਸੀਂ ਪਹਿਲੀ ਵਾਰ ਇੰਨਾ ਸਮਾਂ ਇਕੱਠਿਆ ਬਤੀਤ ਕੀਤਾ ਹੈ।