ਪਤਨੀ ਅਨੁਸ਼ਕਾ ਨਾਲ ਵਿਰਾਟ ਕੋਹਲੀ ਨੇ ਸਾਂਝੀ ਕੀਤੀ ਪਿਆਰੀ ਤਸਵੀਰ, ਦੇਖਦੇ ਹੀ ਹੋਈ ਵਾਇਰਲ

Monday, Nov 22, 2021 - 11:54 AM (IST)

ਪਤਨੀ ਅਨੁਸ਼ਕਾ ਨਾਲ ਵਿਰਾਟ ਕੋਹਲੀ ਨੇ ਸਾਂਝੀ ਕੀਤੀ ਪਿਆਰੀ ਤਸਵੀਰ, ਦੇਖਦੇ ਹੀ ਹੋਈ ਵਾਇਰਲ

ਮੁੰਬਈ (ਬਿਊਰੋ)– ਭਾਰਤ ਤੇ ਨਿਊਜ਼ੀਲੈਂਡ ਦੇ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ l ਇਸ ਤਸਵੀਰ ’ਚ ਦੋਵਾਂ ਨੂੰ ਕਿਊਟ ਅੰਦਾਜ਼ ’ਚ ਦੇਖਿਆ ਜਾ ਸਕਦਾ ਹੈ। ਦੋਵਾਂ ਨੇ ਵ੍ਹਾਈਟ ਕਲਰ ਦੀ ਟੀ-ਸ਼ਰਟ ਪਹਿਨੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਦੀ ਪੰਜਾਬ ਤੇ ਮੁੰਬਈ ਪੁਲਸ ਨੂੰ ਅਪੀਲ, ‘ਕੰਗਨਾ ਰਣੌਤ ਨੂੰ ਹਿੰਸਾ ਫੈਲਾਉਣ ਲਈ ਭੇਜਿਆ ਜਾਵੇ ਜੇਲ੍ਹ’

ਤਸਵੀਰ ’ਚ ਅਨੁਸ਼ਕਾ ਸ਼ਰਮਾ ਪਾਊਟ ਕਰਦੀ ਨਜ਼ਰ ਆ ਰਹੀ ਹੈ। ਤਸਵੀਰ ’ਚ ਵਿਰਾਟ ਕੋਹਲੀ ਵੀ ਵਧੀਆ ਅੰਦਾਜ਼ ’ਚ ਪੌਜ਼ ਕਰ ਰਿਹਾ ਹੈ। ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਇਹ ਇਕ ਸੈਲਫੀ ਤਸਵੀਰ ਹੈ।

ਤਸਵੀਰ ਕੂ ਐਪ ’ਤੇ ਸਾਂਝੀ ਕਰਦਿਆਂ ਵਿਰਾਟ ਕੋਹਲੀ ਨੇ ਲਿਖਿਆ, ‘ਮਾਈ ਰੌਕ।’ ਇਸ ਦੇ ਨਾਲ ਉਨ੍ਹਾਂ ਨੇ ਦਿਲ ਦੀ ਇਮੋਜ਼ੀ ਸਾਂਝੀ ਕੀਤੀ ਹੈ। ਵਿਰਾਟ ਕੋਹਲੀ ਦੀ ਇਹ ਤਸਵੀਰ ਕੂ ਐਪ ’ਤੇ ਵਾਇਰਲ ਹੋ ਗਈ ਹੈ। ਹਾਲ ਹੀ ’ਚ ਖ਼ਤਮ ਹੋਏ T-20 ਵਰਲਡ ਕੱਪ ’ਚ ਭਾਰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਵਿਰਾਟ ਕੋਹਲੀ ਨੂੰ ਕਾਫ਼ੀ ਟਰੋਲ ਵੀ ਕੀਤਾ ਗਿਆ ਸੀ l

 
 
 
 
 
 
 
 
 
 
 
 
 
 
 
 

A post shared by Virat Kohli (@virat.kohli)

ਹਾਲਾਂਕਿ ਭਾਰਤ ਨੇ ਨਿਊਜ਼ੀਲੈਂਡ ਨਾਲ ਹੋਏ ਮੈਚਾਂ ਨੂੰ ਜਿੱਤ ਕੇ ਇਕ ਵਾਰ ਫਿਰ ਤੋਂ ਦਮਦਾਰ ਵਾਪਸੀ ਕਰਨ ਦੀ ਕੋਸ਼ਿਸ਼ ਕੀਤਾ ਹੈ।

ਦੱਸ ਦੇਈਏ ਕਿ ਅਨੁਸ਼ਕਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ, ਜੋ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News