ਵਿਰਾਟ-ਅਨੁਸ਼ਕਾ ਦੀ 10 ਮਹੀਨੇ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਜਾਣੋ ਪੂਰਾ ਮਾਮਲਾ

Tuesday, Nov 02, 2021 - 02:48 PM (IST)

ਵਿਰਾਟ-ਅਨੁਸ਼ਕਾ ਦੀ 10 ਮਹੀਨੇ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਜਾਣੋ ਪੂਰਾ ਮਾਮਲਾ

ਮੁੰਬਈ : ਟੀ-20 ਵਿਸ਼ਵ ਕੱਪ ਵਿਚ ਭਾਰਤੀ ਟੀਮ ਨੂੰ ਐਤਵਾਰ ਨੂੰ ਨਿਊਜ਼ੀਲੈਂਡ ਤੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਤੋਂ 10 ਵਿਕਟਾਂ ਨਾਲ ਹਾਰ ਗਿਆ ਸੀ ਅਤੇ ਉਦੋਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੁੱਝ ਯੂਜ਼ਰਸ ਨੇ ਸ਼ਮੀ ਦੇ ਧਰਮ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਗੱਦਾਰ ਤੱਕ ਕਹਿ ਦਿੱਤਾ ਹੈ। ਇਸ ਦੇ ਬਾਅਦ ਵਿਰਾਟ ਕੋਹਲੀ ਨੇ ਅਜਿਹੇ ਟਰੋਲਰਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਅਜਿਹਾ ਕੀਤਾ ਹੈ ਉਹ ਬਿਨਾਂ ਰੀਡ ਦੇ ਹੁੰਦੇ ਹਨ। 

ਇਹ ਵੀ ਪੜ੍ਹੋ :ਕ੍ਰਿਕਟਰ ਦਿਨੇਸ਼ ਕਾਰਤਿਕ ਬਣੇ ਪਿਤਾ, ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ

ਹਾਲਾਂਕਿ ਟਰੋਲਰਸ ਨੂੰ ਵਿਰਾਟ ਦੀ ਨਾਰਾਜ਼ਗੀ ਸਹੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਕੋਹਲੀ ਦੀ ਧੀ ਨੂੰ ਲੈ ਕੇ ਜ਼ਬਰ-ਜਿਨਾਹ ਦੀ ਧਮਕੀ ਦੇ ਦਿੱਤੀ। ਇੰਨਾ ਹੀ ਨਹੀਂ ਟਵੀਟ ਕਰਨ ਵਾਲੇ ਸ਼ਖ਼ਸ ਨੇ 10 ਮਹੀਨੇ ਦੀ ਵਾਮਿਕਾ ਦੀਆਂ ਤਸਵੀਰਾਂ ਸਾਂਝੀਆਂ ਕਰਨ ਦੀ ਵੀ ਗੱਲ ਕਹੀ ਹੈ। ਹਾਲਾਂਕਿ ਅਕਾਊਂਟ ਨੂੰ ਫਿਲਹਾਲ ਡਿਲੀਟ ਕਰ ਦਿੱਤਾ ਗਿਆ ਹੈ। ਕਿਸ ਨੇ ਇਹ ਟਵੀਟ ਕੀਤਾ ਹੈ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਬਰ-ਜ਼ਿਨਾਹ ਦੀ ਧਮਕੀ ਵਾਲੇ ਸਕ੍ਰੀਨਸ਼ਾਟ ਨੂੰ ਕਈ ਯੂਜ਼ਰਸ ਵੱਲੋਂ ਸਾਂਝਾ ਕਰਕੇ ਉਸ ਸਖ਼ਸ ਦੀ ਆਲੋਚਨਾ ਕੀਤੀ ਗਈ ਹੈ ਅਤੇ ਵਿਰਾਟ ਕੋਹਲੀ ਦਾ ਸਮਰਥਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਮਗਰੋਂ ਮਿਹਣੋਂ-ਮਿਹਣੀ ਹੋਏ ਮੁਹੰਮਦ ਆਮਿਰ ਤੇ ਹਰਭਜਨ ਸਿੰਘ, 'ਹੈਸੀਅਤ' ਤੱਕ ਪਹੁੰਚੀ ਗੱਲ (ਵੀਡੀਓ)

PunjabKesari

ਭਾਰਤੀ ਅਦਾਕਾਰ, ਡਾਂਸਰ ਅਤੇ ਕਾਮੇਡੀਅਨ ਜਾਵੇਦ ਜਾਫਰੀ ਨੇ ਵੀ ਇਕ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, ‘ਅਸੀਂ ਕਿੱਧਰ ਜਾ ਰਹੇ ਹਾਂ? ‘ਨਵਾਂ’ ਭਾਰਤ? ਸ਼ਮੀ ਦਾ ਸਮਰਥਨ ਕਰਨ ਤੋਂ ਬਾਅਦ ਵਿਰਾਟ ਕੋਹਲੀ ਅਤੇ ਅਨੁਸ਼ਕਾ ਦੀ 10 ਮਹੀਨੇ ਦੀ ਧੀ ਨੂੰ ਜ਼ਬਰ-ਜਿਨਾਹ ਦੀਆਂ ਧਮਕੀਆਂ ਮਿਲ ਰਹੀਆਂ ਹਨ।’ ਉਥੇ ਹੀ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਨੇ ਆਪਣੇ ਯੂ-ਟਿਊਬ ਚੈਨਲ ’ਤੇ ਕਿਹਾ, ‘ਮੈਂ ਸੁਣਿਆ ਹੈ ਕਿ ਵਿਰਾਟ ਕੋਹਲੀ ਦੀ ਧੀ ਨੂੰ ਧਮਕੀ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਸਿਰਫ਼ ਇਕ ਖੇਡ ਹੈ। ਅਸੀਂ ਵੱਖ-ਵੱਖ ਦੇਸ਼ਾਂ ਲਈ ਖੇਡ ਰਹੇ ਹਾਂ ਪਰ ਅਸੀਂ ਇਕੋ ਭਾਈਚਾਰੇ ਦਾ ਹਿੱਸਾ ਹਾਂ। ਤੁਹਾਨੂੰ ਕੋਹਲੀ ਦੀ ਬੱਲੇਬਾਜ਼ੀ ਜਾਂ ਉਸ ਦੀ ਕਪਤਾਨੀ ਦੀ ਆਲੋਚਨਾ ਕਰਨ ਦਾ ਪੂਰਾ ਅਧਿਕਾਰ ਹੈ, ਪਰ ਕਿਸੇ ਨੂੰ ਵੀ ਕ੍ਰਿਕਟਰ ਦੇ ਪਰਿਵਾਰ ਨੂੰ ਨਿਸ਼ਾਨ ਬਣਾਉਣ ਦਾ ਅਧਿਕਾਰ ਨਹੀਂ ਹੈ।

PunjabKesari

ਇਕ ਯੂਜ਼ਰ ਨੇ ਲਿਖਿਆ ਜਿਸ ਤਰ੍ਹਾਂ ਨਾਲ ਕੁੱਝ ਘਟੀਆ ਲੋਕ ਪਹਿਲਾਂ ਤੋਂ ਹੀ ਵਾਮਿਕਾ ਨੂੰ ਟਰੋਲ ਕਰ ਰਹੇ ਹਨ, ਉਹ ਸਾਡੇ ਦੇਸ਼ ਦੇ ਪੱਧਰ ਨੂੰ ਦਰਸਾਉਂਦਾ ਹੈ, ਇਹ ਚੰਗਾ ਹੈ ਕਿ ਵਿਰਾਟ-ਅਨੁਸ਼ਕਾ ਨੇ ਉਸ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ : ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਫਿਰ ਬਣਨਗੇ ਜੌੜੇ ਬੱਚਿਆਂ ਦੇ ਪਿਤਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ


author

cherry

Content Editor

Related News