ਇੰਗਲੈਂਡ ਦੀਆਂ ਗਲੀਆਂ ’ਚ ਮਸਤੀ ਕਰਦੇ ਦਿਖੇ ਵਿਰਾਟ ਅਤੇ ਅਨੁਸ਼ਕਾ, ਤਸਵੀਰਾਂ ਵਾਇਰਲ

Sunday, Jul 18, 2021 - 09:54 AM (IST)

ਇੰਗਲੈਂਡ ਦੀਆਂ ਗਲੀਆਂ ’ਚ ਮਸਤੀ ਕਰਦੇ ਦਿਖੇ ਵਿਰਾਟ ਅਤੇ ਅਨੁਸ਼ਕਾ, ਤਸਵੀਰਾਂ ਵਾਇਰਲ

ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਇਨ੍ਹੀਂ ਦਿਨੀਂ ਇੰਗਲੈਂਡ ਵਿਚ ਹਨ ਅਤੇ ਕਾਫ਼ੀ ਮਸਤੀ ਕਰ ਰਹੇ ਹਨ। ਇਸ ਦੌਰਾਨ ਅਨੁਸ਼ਕਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਅਨੁਸ਼ਕਾ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਨ੍ਹਾਂ ਵਿਚ ਉਹ ਇੰਗਲੈਂਡ ਦੀਆਂ ਗਲੀਆਂ ਵਿਚ ਘੁੰਮਦੀ ਨਜ਼ਰ ਆ ਰਹੀ ਹੈ। ਅਨੁਸ਼ਕਾ ਨੇ ਕੈਪਸ਼ਨ ਲਿਖੀ, ‘ਸ਼ਹਿਰ ਵਿਚ ਘੁੰਮ ਰਹੀ ਸੀ ਕਿ ਮੇਰੇ ਇਕ ਪ੍ਰਸ਼ੰਸਕ ਦੀ ਨਜ਼ਰ ਮੇਰੇ ’ਤੇ ਪਈ ਅਤੇ ਮੈਨੂੰ ਤਸਵੀਰ ਖਿਚਵਾਉਣ ਨੂੰ ਕਿਹਾ। ਉਹ ਬਹੁਤ ਖ਼ੁਸ਼ ਲੱਗ ਰਿਹਾ ਸੀ। ਪ੍ਰਸ਼ੰਸਕਾਂ ਲਈ ਕੁੱਝ ਵੀ!’ ਦੱਸ ਦੇਈਏ ਕਿ ਉਹ ਪ੍ਰਸ਼ੰਸਕ ਕੋਈ ਹੋਰ ਨਹੀਂ ਸਗੋਂ ਵਿਰਾਟ ਕੋਹਲੀ ਹੀ ਸੀ। 

ਇਹ ਵੀ ਪੜ੍ਹੋ: ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਜਾਣੋ ਇਸ ਵੀਜ਼ੇ ਦੀਆਂ ਖ਼ਾਸੀਅਤਾਂ

PunjabKesari

ਇਸ ਤੋਂ ਕੁੱਝ ਦਿਨ ਪਹਿਲਾਂ ਅਨੁਸ਼ਕਾ ਨੇ ਆਪਣੀ ਧੀ ਵਾਮਿਕਾ ਦੇ 6 ਮਹੀਨੇ ਦੀ ਹੋਣ ਦੀ ਖੁਸ਼ੀ ਵਿਚ ਕੇਕ ਕੱਟਿਆ ਸੀ ਅਤੇ ਇਸ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਅਨੁਸ਼ਕਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਸੀ, ‘ਉਸ ਦੀ ਇਕ ਮੁਸਕਾਨ ਸਾਡੀ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ ’ਤੇ ਖਰ੍ਹੇ ਉਤਰ ਸਕਦੇ ਹਾਂ, ਜਿਸ ਦੀ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ, ਨੰਨ੍ਹੀ ਵਾਮਿਕਾ। ਸਾਨੂੰ ਤਿੰਨਾਂ ਨੂੰ 6 ਮਹੀਨੇ ਮੁਬਾਰਕ।’

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਦਿਖੇਗਾ ‘ਮੇਡ ਇਨ ਇੰਡੀਆ’ ਦਾ ਜਲਵਾ, ਭਾਰਤੀ ਕੰਪਨੀਆਂ ਦੇ ਸਾਜ਼ੋ ਸਾਮਾਨ ਦੀ ਹੋਵੇਗੀ ਵਰਤੋਂ

PunjabKesari

ਦੱਸ ਦੇਈਏ ਕਿ ਭਾਰਤੀ ਟੀਮ ਨੂੰ ਇੰਗਲੈਂਡ ਖ਼ਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। 5 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ 4 ਤੋਂ 8 ਅਗਸਤ ਤੱਕ ਨਾਟਿੰਘਮ ਵਿਚ ਹੋਣਾ ਹੈ। ਇਸ ਤੋਂ ਬਾਅਦ ਲਾਰਡਸ ਵਿਚ (12-16 ਅਗਸਤ), ਲੀਡਸ  ਵਿਚ (25-29 ਅਗਸਤ), ਓਵਲ ਵਿਚ (2-6 ਸਤੰਬਰ) ਅਤੇ ਮਾਨਚੈਸਟਰ ਵਿਚ (ਸਤੰਬਰ 10-14) ਵਿਚ ਆਖ਼ਰੀ ਮੈਚ ਖੇਡਿਆ ਜਾਵੇਗਾ। 

PunjabKesari

PunjabKesari

ਇਹ ਵੀ ਪੜ੍ਹੋ: ਓਲੰਪਿਕ ਪਿੰਡ ’ਤੇ ਛਾਇਆ ਕੋਰੋਨਾ ਦਾ ਸਾਇਆ, ਕੋਵਿਡ-19 ਦਾ ਪਹਿਲਾ ਮਾਮਲਾ ਆਇਆ ਸਾਹਮਣੇ


author

cherry

Content Editor

Related News