ਵਿਰਾਟ ਦੀ ਨੰਬਰ-1 ਟੈਸਟ ਰੈਂਕਿੰਗ ਬਰਕਰਾਰ
Wednesday, Mar 13, 2019 - 11:22 PM (IST)

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ. ਦੀ ਤਾਜ਼ਾ ਜਾਰੀ ਟੈਸਟ ਰੈਂਕਿੰਗ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਆਪਣਾ ਦੂਸਰਾ ਸਥਾਨ ਕਾਇਮ ਰੱਖਿਆ ਹੈ। ਆਸਟਰੇਲੀਆ ਦੇ ਨਾਲ ਵਨ ਡੇ ਸੀਰੀਜ਼ ਖੇਡ ਰਿਹਾ ਵਿਰਾਟ ਬੱਲੇਬਾਜ਼ੀ ਟੈਸਟ ਰੈਂਕਿੰਗ ਵਿਚ 922 ਰੇਟਿੰਗ ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ, ਜਦਕਿ ਵਿਲੀਅਮਸਨ ਉਸ ਤੋਂ 9 ਅੰਕ ਪਿੱਛੇ 913 ਅੰਕਾਂ ਨਾਲ ਦੂਸਰੇ ਸਥਾਨ 'ਤੇ ਹੈ। ਭਾਰਤੀ ਟੈਸਟ ਮਾਹਿਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ 881 ਅੰਕਾਂ ਨਾਲ ਤੀਸਰੇ, ਮੁਅੱਤਲ ਚੱਲ ਰਿਹਾ ਆਸਟਰੇਲੀਆ ਦਾ ਸਟੀਵ ਸਮਿਥ 857 ਅੰਕਾਂ ਨਾਲ ਚੌਥੇ ਅਤੇ ਨਿਊਜ਼ੀਲੈਂਡ ਦਾ ਹੈਨਰੀ ਨਿਕੋਲਸ 778 ਅੰਕਾਂ ਨਾਲ 5ਵੇਂ ਸਥਾਨ 'ਤੇ ਹੈ।
ਟੈਸਟ ਗੇਂਦਬਾਜ਼ੀ ਰੈਂਕਿੰਗ ਵਿਚ ਭਾਰਤ ਦੇ 2 ਤਜਰਬੇਕਾਰ ਸਪਿਨਰ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ 794 ਅੰਕਾਂ ਨਾਲ 6ਵੇਂ ਅਤੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ 763 ਅੰਕਾਂ ਨਾਲ 10ਵੇਂ ਸਥਾਨ 'ਤੇ ਹੈ। ਭਾਰਤ ਨਾਲ ਮੌਜੂਦਾ ਵਨ ਡੇ ਸੀਰੀਜ਼ ਵਿਚ ਆਸਟਰੇਲੀਆਈ ਟੀਮ ਵਿਚ ਸ਼ਾਮਲ ਪੈਟ ਕਮਿੰਸ 878 ਅੰਕਾਂ ਨਾਲ ਚੋਟੀ ਦਾ ਟੈਸਟ ਬੱਲੇਬਾਜ਼ ਹੈ।