ਰੋਮ ਰੈਂਕਿੰਗ ਸੀਰੀਜ਼ ਕੁਸ਼ਤੀ ਚੈਂਪੀਅਨਸ਼ਿਪ ''ਚ ਵਿਨੇਸ਼ ਨੇ ਜਿੱਤਿਆ ਸੋਨਾ

01/18/2020 12:50:56 AM

ਰੋਮ- ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ 53 ਕਿ. ਗ੍ਰਾ. ਭਾਰ ਵਰਗ ਵਿਚ ਇਕਵਾਡੋਰ ਦੀ ਲੂਈਸ ਐਲਿਜ਼ਾਬੇਥ ਵਾਲਵਰਡੇ ਨੂੰ 4-0 ਨਾਲ ਹਰਾ ਕੇ ਰੋਮ ਰੈਂਕਿੰਗ ਸੀਰੀਜ਼ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਆਪਣੇ ਨਾਂ ਕੀਤਾ। ਵਿਨੇਸ਼ ਨੇ ਪਹਿਲੇ ਦੌਰ ਵਿਚ ਯੂਕ੍ਰੇਨ ਦੀ ਕ੍ਰਿਸਟੀਨਾ ਬੇਰੇਜਾ ਨੂੰ ਇਕਪਾਸੜ ਮੁਕਾਬਲੇ ਵਿਚ 10-0 ਨਾਲ ਤੇ ਕੁਆਰਟਰ ਫਾਈਨਲ ਵਿਚ ਚੀਨ ਦੀ ਲੈਨੂਆਨ ਲੂਓ ਨੂੰ 15-5 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਨੌਜਵਾਨ ਪਹਿਲਵਾਨ ਅੰਸ਼ੂ ਮਲਿਕ ਨੂੰ 57 ਕਿ. ਗ੍ਰਾ. ਫਾਈਨਲ ਵਿਚ ਹਾਰ ਜਾਣ ਨਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ, ਜਦਕਿ ਦਿਵਿਆ ਕਾਕਰਾਨ ਕਾਂਸੀ ਤਮਗਾ ਪਲੇਅ-ਆਫ ਵਿਚ ਹਾਰ ਕੇ ਪੋਡੀਅਮ ਸਥਾਨ ਹਾਸਲ ਕਰਨ ਤੋਂ ਖੁੰਝ ਗਈ।

 


Gurdeep Singh

Content Editor

Related News