ਵਿਨੇਸ਼ ਅਤੇ ਰਿਤੂ ਦਾ ਮੁਕਾਬਲਾ ਹੋਵੇਗਾ ਖਿੱਚ ਦਾ ਕੇਂਦਰ

Thursday, Jan 17, 2019 - 04:39 AM (IST)

ਵਿਨੇਸ਼ ਅਤੇ ਰਿਤੂ ਦਾ ਮੁਕਾਬਲਾ ਹੋਵੇਗਾ ਖਿੱਚ ਦਾ ਕੇਂਦਰ

ਪੰਚਕੂਲਾ- ਪ੍ਰੋ ਰੈਸਲਿੰਗ ਲੀਗ ਵਿਚ ਆਪਣਾ ਪਹਿਲਾ ਮੈਚ ਜਿੱਤਣ ਵਾਲੀਆਂ 2 ਟੀਮਾਂ ਹੁਣ ਵੀਰਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਸ ਮੁਕਾਬਲੇ ਵਿਚ ਖਿੱਚ ਦਾ ਕੇਂਦਰ ਵਿਨੇਸ਼ ਅਤੇ ਰਿਤੂ ਫੋਗਾਟ ਦੇ ਰੂਪ ਵਿਚ 2 ਭੈਣਾਂ ਦਾ 53 ਕਿ. ਗ੍ਰਾ. ਵਰਗ ਵਿਚ ਮੁਕਾਬਲਾ ਹੋਵੇਗਾ।
ਮੁੰਬਈ ਮਹਾਰਥੀ ਨੇ ਆਪਣੇ ਪਿਛਲੇ ਮੈਚ ਵਿਚ ਪਿਛਲੇ 2 ਵਾਰ ਦੇ ਚੈਂਪੀਅਨ ਪੰਜਾਬ ਰਾਇਲਜ਼ ਨੂੰ ਹਰਾਇਆ ਸੀ, ਜਦਕਿ ਲੀਗ ਵਿਚ ਪਹਿਲੀ ਵਾਰ ਹਿੱਸਾ ਲੈ ਰਹੀ ਐੱਮ. ਪੀ. ਯੋਦਾ ਦੀ ਟੀਮ ਨੇ ਦਿੱਲੀ ਸੁਲਤਾਨਸ ਨੂੰ ਹਰਾਇਆ ਸੀ। ਦੋਵਾਂ ਮੁਕਾਬਲਿਆਂ ਵਿਚ ਸਕੋਰ 4-3 ਰਿਹਾ ਸੀ। ਇਸ ਮੁਕਾਬਲੇ ਵਿਚ ਮਰਦਾਂ ਦੇ 125 ਅਤੇ ਮਹਿਲਾਵਾਂ ਦੇ 62 ਕਿਲੋਗ੍ਰਾਮ ਵਰਗ ਨੂੰ ਬਲਾਕ ਨਹੀਂ ਕੀਤਾ ਜਾ ਸਕਦਾ।


Related News