ਵਿਲਾਰਿਆਲ ਨੇ ਰੀਆਲ ਬੇਟਿਸ ਨੂੰ 5-1 ਨਾਲ ਹਰਾਇਆ

09/28/2019 12:04:50 PM

ਮੈਡ੍ਰਿਡ : ਵਿਲਾਰਿਆਲ ਫੁੱਟਬਾਲ ਕਲੱਬ ਨੇ ਸ਼ੁੱਕਰਵਾਰ ਨੂੰ ਇੱਥੇ ਲਾ ਲਿਗਾ ਵਿਚ ਰੀਆਲ ਬੇਟਿਸ ਨੂੰ 5-1 ਨਾਲ ਹਰਾਇਆ। ਇਸ ਤਰ੍ਹਾਂ ਵਿਲਾਰਿਆਲ ਦੀ ਇਹ 4 ਮੈਚਾਂ ਵਿਚ ਤੀਜੀ ਜਿੱਤ ਹੈ। ਉਸਦੇ ਵੱਲੋਂ ਕਾਰਲ ਟੋਕੋ ਏਕਾਂਬੀ ਨੇ 39ਵੇਂ ਅਤੇ 76ਵੇਂ ਮਿੰਟ ਵਿਚ 2 ਗੋਲ ਕੀਤੇ ਜਦਕਿ ਸਾਂਟੀ ਕਾਜੋਰਲਾ, ਗੇਰਾਡ ਮੋਰੇਨੋ ਅਤੇ ਸੈਮੁਅਲ ਚੁਕਵੁਜੇ ਨੇ ਇਕ ਗੋਲ ਕੀਤਾ। ਰੀਆਲ ਬੇਟਿਸ ਲਈ ਇਕਲੌਤਾ ਗੋਲ ਇਮਰਸਨ ਨੇ 48ਵੇਂ ਮਿੰਟ ਵਿਚ ਕੀਤਾ। ਇਸ ਜਿੱਤ ਨਾਲ ਵਿਲਾਰਿਆਲ ਸਪੈਨਿਸ਼ ਲੀਗ ਸੂਚੀ ਵਿਚ 11 ਅੰਕ ਨਾਲ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਚੋਟੀ 'ਤੇ ਚਲ ਰਹੇ ਰੀਆਲ ਮੈਡ੍ਰਿਡ ਤੋਂ 3 ਅੰਕ ਪਿੱਛੇ ਹੈ। ਰੀਆਲ ਬੇਟਿਸ 20 ਟੀਮਾਂ ਦੀ ਸੂਚੀ ਵਿਚ 8 ਅੰਕਾਂ ਨਾਲ 9ਵੇਂ ਸਥਾਨ 'ਤੇ ਹੈ।


Related News