ਵਿਕ੍ਰਮਾਦਿਤਿਆ ਨੇ ਯੂਕ੍ਰੇਨ ਦੇ ਗ੍ਰੈਂਡਮਾਸਟਰ ਤੁਖਾਏਵ ਨੂੰ ਹਰਾਇਆ

Sunday, Jun 10, 2018 - 02:21 PM (IST)

ਵਿਕ੍ਰਮਾਦਿਤਿਆ ਨੇ ਯੂਕ੍ਰੇਨ ਦੇ ਗ੍ਰੈਂਡਮਾਸਟਰ ਤੁਖਾਏਵ ਨੂੰ ਹਰਾਇਆ

ਮੁੰਬਈ— ਸ਼ਤਰੰਜ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਸ਼ੁਮਾਰ ਹੈ। ਸ਼ਤਰੰਜ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸੇ ਲੜੀ 'ਚ ਮੁੰਬਈ ਦੇ ਕੌਮਾਂਤਰੀ ਮਾਸਟਰ ਵਿਕ੍ਰਮਾਦਿਤਿਆ ਕੁਲਕਰਣੀ ਨੇ 11ਵੇਂ ਮੁੰਬਈ ਮੇਅਰਸ ਕੱਪ ਕੌਮਾਂਤਰੀ ਓਪਨ ਸ਼ਤਰੰਜ ਟੂਰਨਾਮੈਂਟ ਦੇ ਅਠਵੇਂ ਦੌਰ 'ਚ ਯੂਕ੍ਰੇਨ ਦੇ ਗ੍ਰੈਂਡਮਾਸਟਰ ਐਡਮ ਤੁਖਾਏਵ ਨੂੰ ਹਰਾਇਆ। 

ਸਾਬਕਾ ਚੈਂਪੀਅਨ ਅਤੇ ਕੌਮਾਂਤਰੀ ਮਾਸਟਰਸ ਵਿਸ਼ਾਖ ਐੱਨ.ਆਰ. ਨੇ ਰੂਸ ਦੇ ਗ੍ਰੈਂਡਮਾਸਟਰ ਰੋਜੁਮ ਇਵਾਨ ਨੂੰ ਹਰਾਇਆ। ਚੋਟੀ ਦਾ ਦਰਜਾ ਪ੍ਰਾਪਤ ਯੂਕ੍ਰੇਨ ਦੇ ਗ੍ਰੈਂਡਮਾਸਟਰ ਕ੍ਰਾਵਤਸਿਵ ਮਾਰਟਿਨ ਨੇ ਤਜ਼ਾਕਿਸਤਾਨ ਦੇ ਗ੍ਰੈਂਡਮਾਸਟਰ ਅਮੋਨਾਤੋਵ ਫਾਰੁਖ ਨੂੰ ਹਰਾਇਆ।


Related News