ਸੰਜੈ ਬਾਂਗੜ ਦੀ ਜਗ੍ਹਾ ਵਿਕਰਮ ਰਾਠੌੜ ਹੋਣਗੇ ਟੀਮ ਇੰਡੀਆ ਦੇ ਨਵੇਂ ਬੱਲੇਬਾਜ਼ੀ ਕੋਚ

08/23/2019 12:14:43 PM

ਸਪੋਰਸਟ ਡੈਸਕ— ਸਾਬਕਾ ਸਲਾਮੀ ਬੱਲੇਬਾਜ਼ ਵਿਕਰਮ ਰਾਠੌੜ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਬੱਲੇਬਾਜੀ ਕੋਚ ਹੋਣਗੇ। ਉਹ ਸੰਜੈ ਬਾਂਗੜ ਦੀ ਜਗ੍ਹਾ ਲੈਣਗੇ ਜਦ ਕਿ ਭਰਤ ਅਰੁਣ ਅਤੇ ਆਰ ਸ਼੍ਰੀਧਰ ਗੇਂਦਬਾਜ਼ੀ ਅਤੇ ਫੀਲਡਿੰਗ ਕੋਚ ਕੋਚ ਬਣੇ ਰਹਿਣਗੇ। ਐੱਮ. ਐੱਸ. ਕੇ. ਪ੍ਰਸਾਦ ਦੀ ਅਗੁਵਾਈ ਵਾਲੀ ਸੀਨੀਅਰ ਰਾਸ਼ਟਰੀ ਚੋਣ ਕਮੇਟੀ ਨੇ ਸਪੋਰਟ ਸਟਾਫ ਦੇ ਇਨ੍ਹਾਂ ਤਿੰਨਾਂ ਮਹੱਤਵਪੂਰਨ ਅਹੁੱਦਿਆਂ ਲਈ 3-3 ਨਾਵਾਂ ਦੀ ਸਿਫਾਰਿਸ਼ ਕੀਤੀ ਸੀ ਅਤੇ ਹਿੱਤਾਂ ਦੇ ਟਕਰਾਓ ਨਾਲ ਜੁੜੀਆਂ ਗੱਲਾਂ ਪੂਰੀਆਂ ਹੋਣ ਤੋਂ ਬਾਅਦ ਹਰ ਇਕ ਵਰਗ 'ਚ ਜਿਨ੍ਹਾਂ ਕੋਚ ਦੇ ਨਾਂ ਟਾਪ 'ਤੇ ਹਨ ਉਨ੍ਹਾਂ ਨੂੰ ਨਿਯੁਕਤ ਕੀਤਾ ਜਾਵੇਗਾ।

50 ਸਾਲ ਦੇ ਰਾਠੌੜ ਨੇ 1996 'ਚ ਭਾਰਤ ਲਈ ਛੇ ਟੈਸਟ ਮੈਚ ਅਤੇ ਸੱਤ ਵਨ-ਡੇ ਮੈਚ ਖੇਡੇ ਸਨ, ਪਰ ਉਨ੍ਹਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ। ਪਰ ਪੰਜਾਬ ਵਲੋਂ ਘਰੇਲੂ ਕ੍ਰਿਕਟ 'ਚ ਉਹ ਕਾਫ਼ੀ ਸਫਲ ਰਹੇ। ਰਾਠੌੜ ਕੁਝ ਸਾਲ ਪਹਿਲਾਂ (2016) ਤੱਕ ਸੰਦੀਪ ਪਾਟਿਲ ਦੀ ਅਗੁਵਾਈ ਵਾਲੀ ਸੀਨੀਅਰ ਰਾਸ਼ਟਰੀ ਚੋਣ ਕਮੇਟੀ ਦੇ ਮੈਂਬਰ ਸਨ। ਰਾਠੌੜ ਨੇ ਪਹਿਲਾਂ ਐੱਨ. ਸੀ. ਏ. ਬੱਲੇਬਾਜ਼ੀ ਸਲਾਹਕਾਰ ਅਤੇ ਅੰਡਰ-19 ਬੱਲੇਬਾਜੀ ਕੋਚ ਦੇ ਅਹੁੱਦਿਆਂ ਲਈ ਅਰਜੀ ਦਿੱਤੀ ਸੀ, ਪਰ ਉਨ੍ਹਾਂ ਦੀ ਅਰਜੀ ਨੂੰ ਰੋਕ ਦਿੱਤੀ ਗਈ ਸੀ, ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰ ਆਸ਼ੀਸ਼ ਕਪੂਰ ਅੰਡਰ-19 ਚੋਣ ਕਮੇਟੀ ਦੇ ਚੇਅਰਮੈਨ ਸਨ।PunjabKesari

ਬੀ. ਸੀ. ਸੀ. ਆਈ. ਸੀ. ਈ. ਓ. ਰਾਹੁਲ ਜੋਹਰੀ ਨੇ ਪੱਤਰਕਾਰਾਂ ਤੋਂ ਕਿਹਾ- ਵਿਕਰਮ ਰਾਠੌੜ ਨੂੰ ਕਾਫੀ ਅਨੁਭਵ ਹੈ ਅਤੇ ਸਾਨੂੰ ਕੋਚ ਦੇ ਰੂਪ 'ਚ ਉਨ੍ਹਾਂ ਦੇ ਹੁਨਰ 'ਤੇ ਯਕੀਨ ਹੈ। ਚੋਣ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਵਰਤਮਾਨ ਬੱਲੇਬਾਜ਼ੀ ਕੋਚ ਸੰਜੈ ਬਾਂਗੜ ਦੂਜੇ ਅਤੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਮਾਰਕ ਰਾਮਪ੍ਰਕਾਸ਼ ਤੀਜੇ ਨੰਬਰ 'ਤੇ ਹਨ। ਜੋਹਰੀ ਨੇ ਕਿਹਾ -ਟੀਮ ਪ੍ਰਬੰਧਨ ਦੀ ਅਪਣੀ ਰਾਏ ਸੀ ਪਰ ਸਾਨੂੰ ਲੱਗਾ ਕਿ ਸਪੋਰਸਟ ਸਟਾਫ 'ਚ ਕੁਝ ਨਵੇਂ ਚਿਹਰਿਆਂ ਦੀ ਜ਼ਰੂਰਤ ਹੈ।

ਮੁੰਬਈ ਇੰਡੀਅਨਜ਼ ਦੇ ਸਾਬਕਾ ਫਿਜ਼ੀਓ ਨਿਤੀਨ ਪਟੇਲ ਨੂੰ ਫਿਰ ਤੋਂ ਰਾਸ਼ਟਰੀ ਟੀਮ ਦਾ ਫਿਜ਼ੀਓ ਬਣਾਇਆ ਗਿਆ ਹੈ। ਉਹ ਇਸ ਤੋਂ ਪਹਿਲਾਂ 2011 'ਚ ਇਨ੍ਹਾਂ ਅਹੁੱਦਿਆਂ 'ਤੇ ਸਨ। ਇੰਗਲੈਂਡ ਦੇ ਲਿਊਕ ਵੁਡਹਾਊਸ ਨੂੰ ਅਨੁਕੂਲਨ ਕੋਚ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਪ੍ਰਬੰਧਕੀ ਮੈਨੇਜਰ ਸੁਨੀਲ ਸੁਬਰਮਨਿਅਮ ਨੂੰ ਆਪਣਾ ਅਹੁੱਦਾ ਛੱਡਣਾ ਪਵੇਗਾ।


Related News