ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਜੇ ਮਾਲਿਆ ਨੇ ਕੋਹਲੀ ਅਤੇ RCB ਦਾ ਉੱਡਾਇਆ ਮਜ਼ਾਕ

Wednesday, May 08, 2019 - 01:23 PM (IST)

ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਜੇ ਮਾਲਿਆ ਨੇ ਕੋਹਲੀ ਅਤੇ RCB ਦਾ ਉੱਡਾਇਆ ਮਜ਼ਾਕ

ਬੈਂਗਲੁਰੂ : ਭਾਰਤ ਵਿਚੋਂ ਭਗੋੜੇ ਹੋਏ ਅਤੇ ਆਈ. ਪੀ. ਐੱਲ. ਫ੍ਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੇ ਮਾਲਕ ਰਹਿ ਚੁੱਕੇ ਵਿਜੇ ਮਾਲਿਆ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਹਮੇਸ਼ਾ ਕਾਗਜ਼ਾਂ 'ਤੇ ਚੰਗੀ ਲੱਗਦੀ ਹੈ। ਵਿਰਾਟ ਕੋਹਲੀ, ਏ. ਬੀ. ਡਿਵਿਲੀਅਰਜ਼, ਮਾਰਕਸ ਸਟੋਨਿਸ, ਸ਼ਿਮਰਾਨ ਹੈਟਮਾਇਰ ਅਤੇ ਟਿਮ ਸਾਊਥੀ ਵਰਗੇ ਖਿਡਾਰੀਆਂ ਵਾਲੀ ਬੈਂਗਲੁਰੂ ਟੀਮ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਮਾਲਿਆ ਨੇ ਟਵੀਟ ਕਰ ਕਿਹਾ, ''ਇਸ ਟੀਮ ਦੇ ਕੋਲ ਚੰਗੀ ਲਾਈਨਅੱਪ ਸੀ ਪਰ ਇਹ ਸਿਰਫ ਕਾਗਜ਼ਾਂ 'ਤੇ ਹੀ ਦਿੱਸੀ''

PunjabKesari

ਬੈਂਗਲੁਰੂ ਨੂੰ ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਦੀ ਸ਼ੁਰੂਆਤ 6 ਮੈਚਾਂ ਵਿਚ ਹਾਰ ਨਾਲ ਕਰਨੀ ਪਈ ਸੀ। ਹਾਲਾਂਕਿ ਟੀਮ ਨੇ ਇਸ ਤੋਂ ਬਾਅਦ 5 ਮੈਚ ਜਿੱਤੇ ਸੀ। ਬੈਂਗਲੁਰੂ ਦੇ ਕਪਤਾਨ ਨੇ ਆਪਣੇ ਫੈਂਸ ਨੂੰ ਸੰਦੇਸ਼ ਭੇਜਿਆ, ਜਿਸ ਵਿਚ ਉਸ ਨੇ ਟਵਿੱਟਰ 'ਤੇ ਲਿਖਿਆ, ''ਤੁਹਾਡੇ ਸਮਰਥਨ ਅਤੇ ਪਿਆਰ ਲਈ ਧੰਨਵਾਦ। ਫੈਂਸ, ਗ੍ਰਾਊਂਡ ਸਟਾਫ ਅਤੇ ਸਪੋਰਟ ਸਟਾਫ ਵਾਅਦਾ ਕਰਨ ਕਿ ਅਗਲੇ ਸਾਲ ਮਜ਼ਬੂਤੀ ਦੇ ਨਾਲ ਵਾਪਸੀ ਕਰਾਂਗੇ।''


author

Ranjit

Content Editor

Related News