ਡੋਪਿੰਗ ਨੂੰ ਲੈ ਕੇ ਹਰ ਖਿਡਾਰੀ ਤੋਂ ਹਸਤਾਖਰ ਲਵਾਂਗੇ :  ਗੋਇਲ

06/30/2017 5:11:50 PM

ਨਵੀਂ ਦਿੱਲੀ—  ਕੇਂਦਰੀ ਖੇਡ ਮੰਤਰੀ ਵਿਜੈ ਗੋਇਲ ਡੋਪਿੰਗ ਵਿੱਚ ਭਾਰਤ ਦੀ ਦੁਨੀਆ ਵਿੱਚ ਖ਼ਰਾਬ ਹੁੰਦੀ ਜਾ ਰਹੀ ਹਾਲਤ ਤੋਂ ਬੇਹੱਦ ਫਿਕਰਮੰਦ ਹਨ ਅਤੇ ਇਸ ਨੂੰ ਸੁਧਾਰਨ ਲਈ ਉਹ ਸਖਤ ਕਦਮ ਚੁੱਕਣ ਜਾ ਰਹੇ ਹਨ । ਗੋਇਲ ਨੇ ਸ਼ੁੱਕਰਵਾਰ ਨੂੰ ਇੱਥੇ ਰਾਜਧਾਨੀ ਦੇ ਚੋਣਵੇਂ ਖੇਡ ਸੰਪਾਦਕਾਂ ਦੇ ਨਾਲ ਵਿਸ਼ੇਸ਼ ਮੁਲਾਕਾਤ ਦੇ ਦੌਰਾਨ ਕਿਹਾ ਕਿ ਮੈਂ ਡੋਪਿੰਗ  ਨੂੰ ਲੈ ਕੇ ਭਾਰਤ ਦੀ ਹਾਲਤ ਨੂੰ ਸੁਧਾਰਨਾ ਚਾਹੁੰਦਾ ਹਾਂ । ਡੋਪਿੰਗ ਖੇਡਾਂ ਲਈ ਬੇਹੱਦ ਖਤਰਨਾਕ ਹੈ ਅਤੇ ਮੈਂ ਭਾਰਤ ਵਿੱਚ ਖੇਡਾਂ ਨੂੰ ਡੋਪ ਤੋਂ ਅਜ਼ਾਦ ਬਣਾਉਣ ਦਾ ਟੀਚਾ ਰੱਖਦਾ ਹਾਂ ।  

ਖੇਡ ਮੰਤਰੀ ਨੇ ਕਿਹਾ ਕਿ ਅਸੀਂ ਡੋਪਿੰਗ ਲਈ ਆਪਰਾਧਿਕ ਕਾਨੂੰਨ ਬਣਾਉਣ ਜਾ ਰਹੇ ਹਾਂ ਪਰ ਇਸਦਾ ਮਕਸਦ ਕਿਸੇ ਖਿਡਾਰੀ ਨੂੰ ਜੇਲ੍ਹ ਭੇਜਣਾ ਨਹੀਂ ਸਗੋਂ ਉਸ ਦੇ ਮਨ ਵਿੱਚ ਇਸ ਗੱਲ ਦਾ ਡਰ ਬੈਠਾਉਣਾ ਹੈ ਕਿ ਜੇਕਰ ਉਹ ਪਾਬੰਦੀਸ਼ੁਦਾ ਦਵਾਈਆਂ ਦਾ ਇਸਤੇਮਾਲ ਕਰ ਰਿਹਾ ਹੈ ਤਾਂ ਉਸ ਦਾ ਉਸ ਨੂੰ ਡੂੰਘਾ ਨੁਕਸਾਨ ਹੋ ਸਕਦਾ ਹੈ । ਗੋਇਲ ਨੇ ਕਿਹਾ ਕਿ ਡੋਪਿੰਗ ਰੋਕਣ ਲਈ ਅਸੀ ਕਈ ਕਦਮ ਚੁੱਕ ਰਹੇ ਹਾਂ । ਮੇਰਾ ਮੰਨਣਾ ਹੈ ਕਿ ਖਿਡਾਰੀ ਡੋਪਿੰਗ ਦੇ ਬਾਰੇ ਵਿਚ ਸਭ ਕੁਝ ਜਾਣਦੇ ਹਨ ਅਤੇ ਕੋਈ ਮਾਮਲਾ ਆਉਣ 'ਤੇ ਮੀਡੀਆ ਡੁੰਘਾਈ ਨਾਲ ਉਸਦੀ ਇੰਨੀ ਜਾਂਚ ਪੜਤਾਲ ਕਰ ਲੈਂਦੀ ਹੈ ਕਿ ਦੂਜੇ ਖਿਡਾਰੀਆਂ  ਨੂੰ ਵੀ ਪਤਾ ਚੱਲ ਜਾਂਦਾ ਹੈ ਕਿ ਡੋਪਿੰਗ ਕੀ ਹੈ । ਅਸੀ ਹਰ ਖਿਡਾਰੀ ਤੋਂ ਡੋਪਿੰਗ ਨੂੰ ਲੈ ਕੇ ਹਸਤਾਖਰ ਲਵਾਂਗੇ ਤਾਂ ਜੋ ਉਹ ਬਾਅਦ ਵਿਚ ਕਦੇ ਕਿਸੇ ਗੱਲ ਤੋਂ ਮਨਾਹੀ ਨਹੀਂ ਕਰ ਸਕੇ । ਅਸੀਂ ਇਸ 'ਤੇ ਫਿਲਮ ਵੀ ਬਣਾਵਾਂਗੇ ਅਤੇ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਜਾਗਰੂਕ ਵੀ ਕਰਾਂਗੇ ।


Related News