ਸਨਵੇ ਸਿਟਜਸ ਇੰਟਰਨੈਸ਼ਨਲ : ਨੀਮਨ ਹੰਸ ਨੂੰ ਹਰਾ ਕੇ ਅਭਿਮਨਿਊ ਸਾਂਝੇ ਬੜ੍ਹਤ ''ਤੇ

Wednesday, Dec 22, 2021 - 03:41 AM (IST)

ਸਨਵੇ ਸਿਟਜਸ ਇੰਟਰਨੈਸ਼ਨਲ : ਨੀਮਨ ਹੰਸ ਨੂੰ ਹਰਾ ਕੇ ਅਭਿਮਨਿਊ ਸਾਂਝੇ ਬੜ੍ਹਤ ''ਤੇ

ਸਿਟਜਸ (ਸਪੇਨ) (ਨਿਕਲੇਸ਼ ਜੈਨ)- ਸਨਵੇ ਸਿਟਜਸ ਇੰਟਰਨੈਸ਼ਨਲ ਟੂਰਨਾਮੈਂਟ ਦੇ ਸੱਤਵੇਂ ਰਾਊਂਡ ਵਿਚ ਭਾਰਤ ਦਾ ਗ੍ਰੈਂਡ ਮਾਸਟਰ ਅਭਿਮਨਿਊ ਪੌਰਾਣਿਕ ਯੂ. ਐੱਸ. ਏ. ਦੇ ਗ੍ਰੈਂਡ ਮਾਸਟਰ ਨੀਮਨ ਹੰਸ ਮੌਕੇ ਨੂੰ ਹਰਾਉਂਦੇ ਹੋਏ ਸਾਂਝੇ ਬੜ੍ਹਤ 'ਤੇ ਸ਼ਾਮਲ ਹੋ ਗਿਆ ਹੈ। ਤੀਜੇ ਟੇਬਲ 'ਤੇ ਕਾਲੇ ਮੋਹਰਿਆਂ ਨਾਲ ਖੇਡ ਰਹੇ ਅਭਿਮਨਿਊ ਨੇ ਹਮਲਾਵਰ ਕਿੰਗਜ਼ ਇੰਡੀਅਨ ਓਪਨਿੰਗ ਵਿਚ 38 ਚਾਲਾਂ ਵਿਚ ਜਿੱਤ ਹਾਸਲ ਕੀਤੀ। ਹੁਣ ਤੱਕ ਖੇਡੇ ਗਏ 7 ਰਾਊਂਡਾਂ ਵਿਚ 5 ਜਿੱਤਾਂ ਤੇ 2 ਡਰਾਅ ਦੇ ਨਾਲ ਅਜੇਤੂ ਰਹਿੰਦੇ ਹੋਏ 2745 ਰੇਟਿੰਗ ਦੇ ਪ੍ਰਦਰਸ਼ਨ ਨਾਲ ਅਭਿਮਨਿਊ ਨੇ 6 ਅੰਕ ਬਣਾਏ ਹਨ ਤੇ ਆਪਣੀ ਫਿਡੇ ਰੇਟਿੰਗ ਵਿਚ ਤਕਰੀਬਨ 11 ਅੰਕਾਂ ਦਾ ਵਾਧਾ ਕੀਤਾ ਹੈ।

ਇਹ ਖ਼ਬਰ ਪੜ੍ਹੋ- ਪਾਕਿਸਤਾਨ 'ਤੇ ਰੋਮਾਂਚਕ ਜਿੱਤ ਨਾਲ ਕੋਰੀਆ ਪਹਿਲੀ ਵਾਰ ਫਾਈਨਲ 'ਚ

 

ਚੌਥੇ ਟੇਬਲ 'ਤੇ ਪਿਛਲੇ ਰਾਊਂਡ ਦੀ ਹਾਰ ਤੋਂ ਬਾਅਦ ਸੇਥੂਰਮਨ ਇਸ ਰਾਊਂਡ ਵਿਚ ਸੰਭਲ ਕੇ ਖੇਡਦਾ ਨਜ਼ਰ ਆਇਆ ਤੇ ਉਸ ਨੇ ਅਜਰਬੈਜਾਨ ਦੇ ਐਲਤਾਜ ਸਫਰਲੀ ਨਾਲ ਬਾਜ਼ੀ ਵੀ ਡਰਾਅ ਖੇਡੀ। 6ਵੇਂ ਟੇਬਲ 'ਤੇ ਨਿਹਾਲ ਸਰੀਨ ਜਿੱਤ ਦੇ ਬੇਹੱਦ ਨੇੜੇ ਜਾ ਕੇ ਵੀ ਖੁੰਝ ਗਿਆ ਤੇ ਐਂਡਗੇਮ ਵਿਚ ਇਕ ਜਿੱਤੀ ਬਾਜ਼ੀ ਉਸ ਨੂੰ ਜਾਰਜੀਆ ਦੇ ਨਿਕੋਲੋਜੀ ਕਚਰਵਾ ਨਾਲ ਡਰਾਅ ਖੇਡਣੀ ਪਈ। 7ਵੇਂ ਟੇਬਲ 'ਤੇ ਅਰਜੁਨ ਐਰਗਾਸੀ ਨੇ ਸਰਬੀਆ ਦੇ ਨਿਕੋਲ ਨਸਟ੍ਰੋਵਿਕ ਨੂੰ ਹਰਾਉਂਦੇ ਹੋਏ ਚੰਗੀ ਵਾਪਸੀ ਕੀਤੀ ਤੇ ਪ੍ਰਣੇਸ਼ ਵੀ ਤੇ ਨੀਲੋਤਪਲ ਦਾਸ ਨੇ ਆਪਣੇ-ਆਪਣੇ ਮੁਕਾਬਲੇ ਡਰਾਅ ਖੇਡੇ। ਹਰਸ਼ਾ ਭਰਤਕੋਠੀ ਤੇ ਮੁਰਲੀ ਕਾਰਤੀਕੇਅਨ ਵੀ ਜਿੱਤ ਦਰਜ ਕਰਕੇ ਵਾਪਸੀ ਕਰਦੇ ਹੋਏ ਨਜ਼ਰ ਆਇਆ। ਮਹਿਲਾ ਖਿਡਾਰੀਆਂ ਵਿਚ ਸੌਮਿਆ ਸਵਾਮੀਨਾਥਨ ਨੇ ਲਗਾਤਾਰ ਦੋ ਹਾਰ ਤੋਂ ਬਾਅਦ ਈਰਾਨ ਦੀ ਜਫੇਰੀਨਾ ਕੋਸਸ਼ਾ ਨੂੰ ਹਰਾਉਂਦੇ ਹੋਏ ਵਾਪਸੀ ਕੀਤੀ।

ਇਹ ਖ਼ਬਰ ਪੜ੍ਹੋ- ਮੁਚੋਵਾ ਨੇ ਆਸਟਰੇਲੀਅਨ ਓਪਨ ਤੋਂ ਵਾਪਸ ਲਿਆ ਨਾਮ, ਇਹ ਵੱਡੇ ਖਿਡਾਰੀ ਵੀ ਹੋ ਚੁੱਕੇ ਹਨ ਬਾਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News