ਕੋਰੋਨਾ ਨਾਲ ਜੰਗ ਲੜ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਵਿਹਾਰੀ

Friday, May 14, 2021 - 08:05 PM (IST)

ਕੋਰੋਨਾ ਨਾਲ ਜੰਗ ਲੜ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਵਿਹਾਰੀ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਈ ਖਿਡਾਰੀ ਕੋਰੋਨਾ ਵਾਇਰਸ ਨਾਲ ਲੜਨ ’ਚ ਲੋਕਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਲਈ ਹਸਪਤਾਲ ’ਚ ਬੈੱਚ, ਆਕਸੀਜਨ ਸਿਲੰਡਰ ਆਦਿ ਜ਼ਰੂਰੀ ਸਾਮਾਨ ਮੁਹੱਈਆ ਕਰਵਾ ਰਹੇ ਹਨ। ਇਸ ਸੂਚੀ ’ਚ ਦੇਸ਼ ਤੋਂ ਦੂਰ ਟੈਸਟ ਬੱਲੇਬਾਜ਼ ਹਨੁਮਾ ਵਿਹਾਰੀ ਦੀ ਟੀਮ ਵੀ ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਕਰ ਰਹੀ ਹੈ। ਲੋਕਾਂ ਦੀ ਮਦਦ ਕਰਨ ਰਹੇ ਵਿਹਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਹਸਪਤਾਲ ’ਚ ਬੈੱਡ ਮਿਲਣਾ ਇੰਨਾ ਔਖਾ ਹੋਵੇਗਾ।
ਇਸ ਬਾਰੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਵਿਹਾਰੀ ਨੇ ਕਿਹਾ ਕਿ ਮੈਂ ਖੁਦ ਦੀ ਪ੍ਰਸ਼ੰਸਾ ਨਹੀਂ ਚਾਹੁੰਦਾ।

PunjabKesari

ਮੈਂ ਇਹ ਲੋਕਾਂ ਦੀ ਮਦਦ ਕਰਨ ਦੇ ਇਰਾਦੇ ਨਾਲ ਕਰ ਰਿਹਾ ਹਾਂ, ਜਿਨ੍ਹਾਂ ਨੂੰ ਅਸਲ ’ਚ ਇਸ ਔਖੇ ਸਮੇਂ ’ਚ ਹਰ ਸੰਭਵ ਮਦਦ ਦੀ ਜ਼ਰੂਰਤ ਹੈ। ਅਜੇ ਤਾਂ ਸ਼ੁਰੂਆਤ ਹੈ। ਹਰ ਭਾਰਤੀ ਦੀ ਤਰ੍ਹਾਂ ਵਿਹਾਰੀ ਵੀ ਉਨ੍ਹਾਂ ਮੁਸ਼ਕਿਲਾਂ ਤੋਂ ਹੈਰਾਨ ਹਨ, ਜਿਨ੍ਹਾਂ ਦਾ ਸਾਹਮਣਾ ਕੋਵਿਡ-19 ਰੋਗੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੋਜ਼ਾਨਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮੁਸ਼ਕਿਲਾਂ ’ਚ ਹਸਪਤਾਲ ’ਚ ਬੈੱਡ, ਆਕਸੀਜਨ ਦੀ ਸਪਲਾਈ ਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੂਜੀ ਲਹਿਰ ਇੰਨੀ ਖਤਰਨਾਕ ਹੈ ਕਿ ਬਿਸਤਰ ਮਿਲਣਾ ਮੁਸ਼ਕਿਲ ਹੋ ਗਿਆ ਤੇ ਇਹ ਕੁਝ ਅਜਿਹਾ ਹੈ, ਜੋ ਕਲਪਨਾ ਤੋਂ ਪਰ੍ਹੇ ਹੈ। ਇਸ ਲਈ ਮੈਂ ਆਪਣੇ ਫਾਲੋਅਰਜ਼ ਨੂੰ ਆਪਣੇ ਸਵੈ-ਸੇਵਕਾਂ ਦੇ ਤੌਰ ’ਤੇ ਵਰਤਣ ਤੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਮੇਰਾ ਟੀਚਾ ਅਸਲ ’ਚ ਮੁੱਖ ਤੌਰ ’ਤੇ ਉਨ੍ਹਾਂ ਲੋਕਾਂ ਤਕ ਪਹੁੰਚਣਾ ਹੈ, ਜੋ ਪਲਾਜ਼ਮਾ, ਬਿਸਤਰ ਤੇ ਜ਼ਰੂਰੀ ਦਵਾਈਆਂ ਦਾ ਖਰਚ ਸਹਿਣ ਕਰਨ ਜਾਂ ਵਿਵਸਥਾ ਕਰਨ ’ਚ ਸਮਰੱਥ ਨਹੀਂ ਹਨ ਪਰ ਇੰਨਾ ਹੀ ਕਾਫੀ ਨਹੀਂ ਹੈ । ਮੈਂ ਭਵਿੱਖ ’ਚ ਹੋਰ ਜ਼ਿਆਦਾ ਸੇਵਾ ਕਰਨਾ ਚਾਹੁੰਦਾ ਹਾਂ।

PunjabKesari

ਭਾਰਤੀ ਕ੍ਰਿਕਟਰ ਨੇ ਕਿਹਾ ਕਿ ਮੈਂ ਆਪਣੀ ਟੀਮ ਬਣਾਈ ਹੈ। ਇਹ ਸਭ ਚੰਗੇ ਇਰਾਦਿਆਂ ਬਾਰੇ ਹੈ ਤੇ ਲੋਕ ਪ੍ਰੇਰਿਤ ਹੁੰਦੇ ਹਨ ਤੇ ਮੇਰੀ ਮਦਦ ਲਈ ਅੱਗੇ ਆਉਂਦੇ ਹਨ। ਮੇਰੇ ਕੋਲ ਵਟਸਐਪ ਗਰੁੱਪ ’ਤੇ ਸਵੈ‘ਸੇਵਕਾਂ ਦੇ ਤੌਰ ’ਤੇ ਲੱਗਭਗ 100 ਲੋਕ ਹਨ ਤੇ ਇਹ ਉਨ੍ਹਾਂ ਦੀ ਸਖਤ ਮਿਹਨਤ ਹੈ ਕਿ ਅਸੀਂ ਕੁਝ ਲੋਕਾਂ ਦੀ ਮਦਦ ਕਰਨ ਦੇ ਸਮਰੱਥ ਹਾਂ। ਹਾਂ, ਮੈਂ ਕ੍ਰਿਕਟਰ ਹਾਂ, ਜੋ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਪਰ ਮੈਂ ਉਨ੍ਹਾਂ ਲੋਕਾਂ ਤਕ ਪਹੁੰਚਣ ਲਈ ਅਣਥੱਕ ਯਤਨਾਂ ਕਾਰਣ ਮਦਦ ਕਰ ਸਕਿਆ ਹਾਂ।
ਉਨ੍ਹਾਂ ਕਿਹਾ ਕਿ ਮੈਂ ਇਕ ਵਿਅਕਤੀ ਦੇ ਤੌਰ ’ਤੇ ਸ਼ੁਰੂਆਤ ਕੀਤੀ ਸੀ ਤੇ ਹੁਣ ਸੋਸ਼ਲ ਮੀਡੀਆ ਉੱਤੇ ਮੇਰੇ ਫਾਲੋਅਰਜ਼ ਰਾਹੀਂ ਵੱਖ-ਵੱਖ ਪਲੇਟਫਾਰਮਜ਼ ’ਤੇ ਸਾਡੇ ਕਈ ਦੋਸਤ ਹਨ। ਮੈਂ ਉਨ੍ਹਾਂ ਨੂੰ ਭੇਜੀਆਂ ਗਈਆਂ ਬੇਨਤੀਆਂ ਭੇਜਦਾ ਹਾਂ ਤੇ ਉਹ ਖੋਜ ਕਰਦੇ ਹਨ। ਜੇ ਲੋੜ ਪੈਂਦੀ ਹੈ ਤਾਂ ਮੈਂ ਸੋਸ਼ਲ ਮੀਡੀਆ ’ਤੇ ਪੋਸਟ ਪਾਉਂਦਾ ਹਾਂ। ਵਿਹਾਰੀ ਨੇ ਕਿਹਾ ਕਿ ਇਥੋਂ ਤਕ ਕਿ ਮੇਰੀ ਪਤਨੀ, ਭੈਣ ਤੇ ਮੇਰੇ ਆਂਧਰ ਦੇ ਕੁਝ ਸਾਥੀ ਵੀ ਮੇਰੀ ਸਵੈਸੇਵੀ ਟੀਮ ਦਾ ਹਿੱਸਾ ਹਨ। ਉਨ੍ਹਾਂ ਦਾ ਸਮਰਥਨ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ।


author

Manoj

Content Editor

Related News