ਵੇਮਬਲੇ ਸਟੇਡੀਅਮ ’ਚ 1 ਸਾਲ ਬਾਅਦ ਪਰਤਣਗੇ ਦਰਸ਼ਕ

Friday, Apr 02, 2021 - 08:28 PM (IST)

ਲੰਡਨ- ਇੰਗਲੈਂਡ ਦੇ ਪ੍ਰਸਿੱਧ ਫੁੱਟਬਾਲ ਸਟੇਡੀਅਮ ਵੇਮਬਲੇ ’ਚ ਇਸ ਮਹੀਨੇ ਦੇ ਅਖੀਰ ’ਚ ਪਿਛਲੇ 1 ਸਾਲ ’ਚ ਪਹਿਲੀ ਵਾਰ ਦਰਸ਼ਕ ਨਜ਼ਰ ਆਉਣਗੇ। ਇਸ ਸਟੇਡੀਅਮ ਦੀ ਸਮਰੱਥਾ 90 ਹਜ਼ਾਰ ਦਰਸ਼ਕਾਂ ਦੀ ਹੈ ਪਰ ਇਸ ’ਚ ਸੀਮਤ ਗਿਣਤੀ ’ਚ ਦਰਸ਼ਕਾਂ ਦੀ ਵਾਪਸੀ ਦੀ ਇਜ਼ਾਜਤ ਦਿੱਤੀ ਗਈ ਹੈ। ਲੀਸਟਰ ਅਤੇ ਸਾਊਥੈਂਪਟਨ ਵਿਚਾਲੇ ਹੋਣ ਵਾਲੇ ਐੱਫ. ਏ. ਕੱਪ ਸੈਮੀਫਾਈਨਲ ਲਈ ਇਸ ਰਾਸ਼ਟਰੀ ਫੁੱਟਬਾਲ ਸਟੇਡੀਅਮ ’ਚ 4000 ਦਰਸ਼ਕਾਂ ਨੂੰ ਆਉਣ ਦੀ ਇਜ਼ਾਜਤ ਦਿੱਤੀ ਗਈ ਹੈ, ਜਿਸ ’ਚ ਸਥਾਨਕ ਕਰਮਚਾਰੀ ਵੀ ਸ਼ਾਮਿਲ ਹੋਣਗੇ ਪਰ ਮਾਨਚੈਸਟਰ ਸਿਟੀ ਅਤੇ ਟੋਟੈਨਹੈਮ ਵਿਚਾਲੇ ਹੋਣ ਵਾਲੇ ਲੀਗ ਕੱਪ ਫਾਈਨਲ ਲਈ 8000 ਦਰਸ਼ਕਾਂ ਨੂੰ ਇਜ਼ਾਜਤ ਦਿੱਤੀ ਗਈ ਹੈ।

ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ


ਲੰਡਨ ਦੇ ਬ੍ਰੇਂਟ ਕਾਊਂਸਲ ਨੇ ਸਥਾਨਕ ਨਿਵਾਸੀਆਂ ਕੋਲੋਂ ਇਨਾਂ 2 ਮੈਚਾਂ ਲਈ ਆਪਣੀ ਦਿਲਚਸਪੀ ਦਰਜ ਕਰਵਾਉਣ ਲਈ ਕਿਹਾ ਹੈ। ਐੱਫ. ਏ. ਕੱਪ ਸੈਮੀਫਾਈਨਲ 18 ਅਪ੍ਰੈਲ ਨੂੰ ਜਦਕਿ ਲੀਗ ਕੱਪ ਫਾਈਨਲ 25 ਅਪ੍ਰੈਲ ਨੂੰ ਖੇਡਿਆ ਜਾਵੇਗਾ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News