ਯੂਰੋਪਾ ਲੀਗ ਦੇ ਟੋਟੇਨਹਮ vs ਆਰਸਨਲ ਮੈਚ ''ਚ ਹੋਈ ਦਰਸ਼ਕਾਂ ਦੀ ਵਾਪਸੀ

Saturday, Dec 05, 2020 - 01:24 AM (IST)

ਯੂਰੋਪਾ ਲੀਗ ਦੇ ਟੋਟੇਨਹਮ vs ਆਰਸਨਲ ਮੈਚ ''ਚ ਹੋਈ ਦਰਸ਼ਕਾਂ ਦੀ ਵਾਪਸੀ

ਲੰਡਨ- ਕੋਰੋਨਾ ਮਹਾਮਾਰੀ ਕਾਰਨ 9 ਮਹੀਨੇ ਸਟੇਡੀਅਮਾਂ ਤੋਂ ਦੂਰ ਰਹੇ ਇੰਗਲੈਂਡ ਦੇ ਫੁੱਟਬਾਲ ਫੈਂਸ ਨੇ ਮੈਦਾਨ 'ਤੇ ਵਾਪਸੀ ਕੀਤੀ ਤੇ ਟੋਟੇਨਹਮ ਦੇ ਵਿਰੁੱਧ ਯੂਰੋਪਾ ਲੀਗ ਮੈਚ 'ਚ ਆਰਸਨਲ ਦੇ ਸਮਰਥਕ ਇਕ ਦੂਜੇ ਤੋਂ ਦੂਰ ਬੈਠ ਕੇ ਪੂਰੇ ਜੋਸ਼ ਦੇ ਨਾਲ ਟੀਮ ਦੀ ਹੌਸਲਾ ਅਫਜ਼ਾਈ ਕਰਦੇ ਦਿਖੇ। ਫੁੱਟਬਾਲ ਫੈਂਸ ਨੇ ਮੈਦਾਨ 'ਤੇ ਵਾਪਸੀ ਦੇ ਲਈ 271 ਦਿਨਾਂ ਦਾ ਇੰਤਜ਼ਾਰ ਕੀਤਾ। ਆਰਸਨਲ ਨੇ ਇਹ ਮੈਚ 4-1 ਨਾਲ ਜਿੱਤਿਆ, ਜਿਸ 'ਚ ਅਲੇਕਜ਼ੈਂਡ੍ਰੇ ਲਾਕਾਜੇਟੇ ਨੇ ਪਹਿਲਾ ਗੋਲ ਕੀਤਾ।

ਇਹ ਵੀ ਪੜ੍ਹੋ : ਕਨਕਸ਼ਨ ਸਬਸਟੀਚਿਊਟ ਸਾਡੇ ਲਈ ਫਾਇਦੇਮੰਦ ਰਿਹਾ : ਵਿਰਾਟ


ਉਨ੍ਹਾਂ ਨੇ ਕਿਹਾ ਕਿ ਦਰਸ਼ਕਾਂ ਦਾ ਹੋਣਾ ਖੁਸ਼ੀ ਦੀ ਗੱਲ ਸੀ। ਇਸ ਨਾਲ ਸਾਨੂੰ ਵਧੀਆ ਪ੍ਰਦਰਸ਼ਨ 'ਚ ਮਦਦ ਮਿਲੀ। ਇੰਗਲੈਂਡ 'ਚ 11 ਮਾਰਚ ਤੋਂ ਬਾਅਦ ਉੱਚ ਪੱਧਰੀ ਫੁੱਟਬਾਲ 'ਚ ਪਹਿਲੀ ਬਾਰ ਦਰਸ਼ਕਾਂ ਨੂੰ ਮੈਦਾਨ 'ਚ ਐਂਟਰੀ ਦੀ ਆਗਿਆ ਦਿੱਤੀ ਗਈ। ਅਮੀਰਾਤ ਸਟੇਡੀਅਮ ਦੇ ਅੰਦਰ 2 ਹਜ਼ਾਰ ਦਰਸ਼ਕ ਆ ਸਕਦੇ ਸਨ। ਯੂਰਪੀਅਨ ਦੇਸ਼ਾਂ 'ਚ ਬ੍ਰਿਟੇਨ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾ ਹੋਈਆਂ ਹਨ। ਆਰਸਨਲ ਦੇ ਮੈਚ ਤੋਂ ਇਕ ਦਿਨ ਪਹਿਲਾਂ ਹੀ 414 ਲੋਕਾਂ ਨੇ ਵਾਇਰਸ ਨਾਲ ਦਮ ਤੋੜਿਆ। ਕੋਰੋਨਾ ਦੀ ਦੂਜੀ ਲਹਿਰ ਦੇ ਵਿਚ ਹਾਲਾਂਕਿ ਦਰਸ਼ਕਾਂ ਨੂੰ ਸਟੇਡੀਅਮ 'ਚ ਆਉਣ ਦੀ ਆਗਿਆ ਦੇਣ ਵਾਲਾ ਇਹ ਪਹਿਲਾ ਦੇਸ਼ ਹੈ। ਫਿਲਹਾਲ ਘਰੇਲੂ ਟੀਮ ਦੇ ਪ੍ਰਸ਼ੰਸਕਾਂ ਨੂੰ ਹੀ ਮੈਦਾਨ 'ਚ ਆਉਣ ਦੀ ਆਗਿਆ ਹੈ।


ਨੋਟ- ਯੂਰੋਪਾ ਲੀਗ ਦੇ ਟੋਟੇਨਹਮ vs ਆਰਸਨਲ ਮੈਚ 'ਚ ਹੋਈ ਦਰਸ਼ਕਾਂ ਦੀ ਵਾਪਸੀ। ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Gurdeep Singh

Content Editor

Related News