ਵਿਦਿਤ ਗੁਜਰਾਤੀ 'ਤੇ ਹੋਣਗੀਆਂ ਭਾਰਤ ਦੀਆਂ ਨਜ਼ਰਾਂ
Monday, Nov 23, 2020 - 12:38 AM (IST)
ਨਾਸਿਕ (ਮਹਾਰਾਸ਼ਟਰ) (ਨਿਕਲੇਸ਼ ਜੈਨ)– ਭਾਰਤੀ ਆਨਲਾਈਨ ਓਲੰਪਿਆਡ ਸੋਨ ਤਮਗਾ ਜੇਤੂ ਟੀਮ ਦਾ ਕਪਤਾਨ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ 22 ਨਵੰਬਰ ਤੋਂ ਸ਼ੁਰੂ ਹੋ ਰਹੇ ਸਿਕਲਿੰਗ ਇੰਟਰਨੈਸ਼ਨਲ ਆਨਲਾਈਨ ਟੂਰਨਾਮੈਂਟ ਵਿਚ ਸ਼ਾਮਲ 16 ਧਾਕੜ ਖਿਡਾਰੀਆਂ ਵਿਚ ਇਕਲੌਤਾ ਭਾਰਤੀ ਚਿਹਰਾ ਹੋਵੇਗਾ। ਪਹਿਲੇ ਤਿੰਨ ਦਿਨਾਂ ਵਿਚ ਪ੍ਰਤੀਯੋਗਿਤਾ ਵਿਚ 15 ਰਾਊਂਡ ਰੌਬਿਨ ਹੋਣਗੇ ਤੇ ਉਸ ਤੋਂ ਬਾਅਦ ਚੋਟੀ ਦੇ 8 ਖਿਡਾਰੀ ਪਲੇਅ ਆਫ ਵਿਚ ਜਗ੍ਹਾ ਬਣਾ ਲੈਣਗੇ।
ਪਹਿਲੇ ਦਿਨ 5 ਰਾਊਂਡ ਖੇਡੇ ਗਏ, ਜਿਨ੍ਹਾਂ ਵਿਚ ਵਿਦਿਤ ਦੇ ਸਾਹਮਣੇ ਫਿਡੇ ਦਾ ਅਲੀਰੇਜਾ ਫਿਰੌਜਾ, ਅਰਮੀਨੀਆ ਦਾ ਲੇਵੋਨ ਅਰੋਨੀਅਨ, ਪੋਲੈਂਡ ਦਾ ਜਾਨ ਡੂਡਾ, ਚੀਨ ਦਾ ਡਿੰਗ ਲੀਰੇਨ ਤੇ ਨੀਦਰਲੈਂਡ ਦੇ ਅਨੀਸ਼ ਗਿਰੀ ਹੋਣਗੇ। ਇਨ੍ਹਾਂ ਸਾਰਿਆਂ ਵਿਰੁੱਧ 15+10 ਮਿੰਟ ਪ੍ਰਤੀ ਖਿਡਾਰੀ ਰੈਪਿਡ ਮੁਕਾਬਲੇ ਖੇਡੇ ਜਾਣਗੇ।