ਵਿਦਿਤ ਗੁਜਰਾਤੀ ਨੇ ਰੈਗਰ ਨੂੰ ਹਰਾਇਆ, ਸਾਂਝੇ ਤੌਰ 'ਤੇ ਟਾਪ 'ਤੇ ਪੁੱਜੇ

02/15/2020 4:13:28 PM

ਸਪੋਰਟਸ ਡੈਸਕ— ਭਾਰਤ ਦੇ ਦੂਜੇ ਨੰਬਰ ਦੇ ਖਿਡਾਰੀ ਵਿਵਦ ਐੱਸ. ਗੁਜਰਾਤੀ ਇੱਥੇ ਤੀਜੇ ਦੌਰ 'ਚ ਆਸਟ੍ਰੀਆ ਦੇ ਜੀ. ਐੱਮ. ਮਾਰਕਸ ਰੈਗਰ 'ਤੇ ਜਿੱਤ ਨਾਲ ਪ੍ਰਾਗ ਸ਼ਤਰੰਜ ਫੈਸਟੀਵਲ ਦੇ ਮਾਸਟਰਸ ਵਰਗ 'ਚ ਟਾਪ ਸਥਾਨ 'ਤੇ ਪਹੁੰਚ ਗਏ। ਭਾਰਤ ਲਈ ਸ਼ੁੱਕਰਵਾਰ ਦਾ ਦਿਨ ਮਿਲੇ-ਜੁਲੇ ਨਤੀਜਿਆਂ ਵਾਲਾ ਰਿਹਾ ਜਿਸ 'ਚ ਦੇਸ਼ ਦੇ ਤੀਜੇ ਨੰਬਰ ਦੇ ਖਿਡਾਰੀ.ਪੀ. ਹਰਿਕ੍ਰਿਸ਼ਣਾ ਨੂੰ ਨੌਜਵਾਨ ਅਲੀਰੇਜਾ ਫਿਰੌਜਾ ਤੋਂ 40 ਚਾਲਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। PunjabKesariਵਿਵਦ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ 46 ਚਾਲ 'ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਪੋਲੈਂਡ ਦੇ ਟਾਪ ਦਰਜੇ ਜਾਨ ਕ੍ਰਿਸਤੋਫ ਦੁਦਾ ਨੂੰ ਅਮਰੀਕਾ ਦੇ ਸੈਮ ਸ਼ੰਕਲੈਂਡ ਨੇ ਡਰਾਅ 'ਤੇ ਰੋਕਿਆ।


Related News