ਵੀਨਸ ਵਿਲੀਅਮਸ ਨੇ ਬ੍ਰਿਸਬੇਨ ਇੰਟਰਨੈਸ਼ਨਲ ਤੋਂ ਲਿਆ ਨਾਂ ਵਾਪਸ
Wednesday, Jan 01, 2020 - 08:43 PM (IST)

ਬ੍ਰਿਸਬੇਨ— ਵੀਨਸ ਵਿਲੀਅਮਸ ਨੇ ਅਭਿਆਸ ਦੌਰਾਨ ਲੱਗੀ ਸੱਟ ਦਾ ਹਵਾਲਾ ਦਿੰਦੇ ਹੋਏ ਸ਼ੁਰੂਆਤੀ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ। ਉਸ ਨੇ ਹਾਲਾਂਕਿ ਇਸ ਮਹੀਨੇ ਦੇ ਆਖਿਰ 'ਚ ਹੋਣ ਵਾਲੇ ਆਸਟਰੇਲੀਆਈ ਓਪਨ 'ਚ ਖੇਡਣ ਦੀ ਉਮੀਦ ਲਗਾਈ ਹੈ। ਵੀਨਸ ਨੇ ਕਿਹਾ ਕਿ ਮੈਂ ਬ੍ਰਿਸਬੇਨ 'ਚ ਨਹੀਂ ਖੇਡ ਸਕਾਂਗੀ ਕਿਉਂਕਿ ਅਭਿਆਸ ਦੇ ਦੌਰਾਨ ਸੱਟ ਲੱਗ ਗਈ ਸੀ। ਉਮੀਦ ਹੈ ਕਿ ਆਸਟਰੇਲੀਆਈ ਓਪਨ 'ਚ ਖੇਡਾਂਗੀ। ਆਯੋਜਕ ਵੀਨਸ ਦੇ ਵਿਕਲਪ ਦਾ ਐਲਾਨ ਵੀਰਵਾਰ ਨੂੰ ਕਰਨਗੇ।