DAV ਮਾਡਲ ਸਕੂਲ ਦੀ ਵਿਦਿਆਰਥਣ ਵੀਰਪਾਲ ਕੌਰ ''ਖੇਲੋ ਇੰਡੀਆ ਸਕੂਲ ਖੇਡਾਂ'' ਲਈ ਚੁਣੀ ਗਈ

Wednesday, Dec 20, 2017 - 10:39 PM (IST)

DAV ਮਾਡਲ ਸਕੂਲ ਦੀ ਵਿਦਿਆਰਥਣ ਵੀਰਪਾਲ ਕੌਰ ''ਖੇਲੋ ਇੰਡੀਆ ਸਕੂਲ ਖੇਡਾਂ'' ਲਈ ਚੁਣੀ ਗਈ

ਬੁਢਲਾਡਾ (ਮਨਜੀਤ)— ਪਿਸਟਲ ਸ਼ੂਟਿੰਗ 'ਚ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੀ ਪਿੰਡ ਦੋਦੜਾ ਦੀ ਵਿਦਿਆਰਥਣ ਵੀਰਪਾਲ ਕੌਰ ਨੇ 'ਖੇਲੋ ਇੰਡੀਆਂ ਸਕੂਲ਼ ਖੇਡਾਂ' 'ਚ ਕੁਆਲੀਫਾਈ ਕਰਕੇ ਇਕ ਵਾਰ ਫਿਰ ਤੋਂ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ । ਭਾਰਤ ਸਰਕਾਰ ਦੇ ਕੇਂਦਰੀ ਖੇਡ ਮੰਤਰਾਲੇ ਵਲੋਂ ਇਸ ਸਾਲ ਪਹਿਲੀਆਂ 'ਖੇਲੋ ਇੰਡੀਆ ਸਕੂਲ ਖੇਡਾਂ' ਫਰਵਰੀ 2018 'ਚ ਨਵੀ ਦਿੱਲੀ ਵਿਖੇ ਕਰਵਾਈਆ ਜਾ ਰਹੀਆਂ ਹਨ। ਇਸ 'ਚ ਕਰਵਾਏ ਜਾ ਰਹੇ ਨਿਸ਼ਾਨੇਬਾਜ਼ੀ ਦੇ ਅੰਡਰ -17 ਵਰਗ ਦੇ ਮੁਕਾਬਲੇ ਲਈ ਭਾਰਤੀ ਸਕੂਲ ਖੇਡਾਂ ਦੀ ਨਿਸ਼ਾਨੇਬਾਜ਼ੀ ਟੀਮ ਦੀ ਚੋਣ ਕੀਤੀ ਗਈ ਹੈ। ਇਸ ਟੀਮ ਚ ਪਿਸਟਲ 10 ਮੀਟਰ ਲੜਕੀਆਂ ਦੇ ਵਰਗ 'ਚ ਡੀ.ਏ.ਵੀ. ਮਾਡਲ ਸਕੂਲ ਦੀ ਵਿਦਿਆਰਥਣ ਵੀਰਪਾਲ ਕੌਰ ਚੁਣੀ ਗਈ ਹੈ। ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆਂ ਵਲੋਂ ਹਰ ਖੇਡ ਲਈ 16-16 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਤੇ ਕੁਲ 32 ਖਿਡਾਰੀ 'ਖੇਲੋ ਇੰਡੀਆ' 'ਚ ਭਾਗ ਲੈਣਗੇ । 8 ਖਿਡਾਰੀ ਨੈਸ਼ਨਲ ਸਪੋਰਟਸ ਫੈਡਰੇਸ਼ਨ ਤੋਂ, 1 ਖਿਡਾਰੀ ਸੀ.ਬੀ.ਐੱਸ.ਈ. ਤੋਂ, 1 ਖਿਡਾਰੀ ਮੇਜਬਾਨ ਰਾਜ ਤੋਂ ਤੇ 8 ਖਿਡਾਰੀ ਵਾਈਲਡ ਕਾਰਡ ਰਾਹੀ ਭਾਗ ਲੈਣਗੇ। ਯਾਦ ਰਹੇ ਖੇਲੋ ਇੰਡੀਆ ਸਕੀਮ 'ਚ ਭਾਰਤ ਸਰਕਾਰ ਵਲੋਂ ਖਿਡਾਰੀਆਂ ਦੀ ਚੋਣ ਕਰਕੇ ਉਲੰਪਿਕ ਖੇਡਾਂ ਲਈ ਵਿਸ਼ੇਸ਼ ਤਿਆਰੀ ਕਰਵਾਏ ਜਾਵੇਗੀ। ਇਸ ਸੰਬੰਧੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਬੀਰਦਵਿੰਦਰ ਕੌਰ ਨੇ ਜੇਤੂ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਕੂਲ ਦੀ ਮੇਨਜਮੈਨਟ ਨੇ ਖੂਸ਼ ਹੋ ਕੇ ਇਸ ਵਿਦਿਆਰਥਣ ਨੂੰ 11000 ਰੁ: ਦਾ ਨਗਦ ਇਨਾਮ ਦੇਣ ਦਾ ਫੈਸਲਾਂ ਕੀਤਾ ਅਤੇ ਨਾਲ ਹੀ ਉਹਨਾਂ ਦੱਸਿਆਂ ਕਿ ਨਵੇ ਸਾਲ ਤੋਂ 90% ਤੋਂ ਵੱਧ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਫੀਸ ਵਿੱਚ ਵਿਸ਼ੇਸ਼ ਛੂਟ, ਨੈਸ਼ਨਲ ਲੇਬਲ ਤੇ ਖੇਡਣ ਵਾਲੇ ਵਿਦਿਆਰਥੀਆਂ ਲਈ ਫੀਸ ਵਿੱਚ 75% ਛੂਟ, ਪੰਜਾਬ ਖੇਡਾਂ ਵਿੱਚ ਖੇਡਣ ਵਾਲੇ ਵਿਦਿਆਰਥੀਆਂ ਲਈ ਫੀਸ ਵਿੱਚ 40% ਛੂਟ, ਜਿਲ੍ਹਾਂ ਖੇਡਾਂ ਵਿੱਚ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ 25% ਫੀਸ ਮਾਫ ਕਰਨ ਦਾ ਐਲਾਨ ਕੀਤਾ ਹੈ। ਸਕੂਲ ਦੇ ਚੇਅਰਮੈਨ ਗੋਬਿੰਦ ਪ੍ਰਕਾਸ਼ ਗੋਇਲ, ਡਾ.ਬਲਦੇਵ ਸਿੰਘ ਦੋਦੜਾ, ਗੁਰਚਰਨ ਸਿੰਘ ਅਨੇਜਾ, ਕੇ.ਡੀ. ਜੈਨ, ਰਾਮ ਗੋਇਲ, ਜੈ ਭਗਵਾਨ ਸੈਣੀ ਜਸਕੀਰਤ ਸਿੰਘ ਗਿੱਲ, ਸੁਖਬੀਰ ਮਹਿਤਾ, ਗੁਰਸੇਵਕ ਸਿੰਘ ਦੋਦੜਾ, ਰਣਜੀਤ ਸਿੰਘ ਬੀਰੋਕੇ, ਗਮਦੂਰ ਸਿੰਘ ਦੋਦੜਾ ਅਤੇ ਹੋਰ ਮੈਨੇਜਮੈਂਟ ਮੈਂਬਰਾਂ ਨੇ ਇਹਨ੍ਹਾਂ ਜੇਤੂ ਬੱਚਿਆਂ ਨੂੰ ਵਧਾਈਆਂ ਦਿੱਤੀਆਂ।


Related News