ਵਿਸ਼ਵ ਜੂਨੀਅਰ ਕੁਸ਼ਤੀ ਮੁਕਾਬਲੇ ''ਚ ਵੀਰਦੇਵ ਨੇ ਜਿੱਤਿਆ ਕਾਂਸੀ ਤਗਮਾ

08/02/2017 8:16:35 PM

ਨਵੀਂ ਦਿੱਲੀ—ਭਾਰਤ ਦੇ ਫਰੀ ਸਿਟਾਇਲ ਪਹਲਵਾਨ ਵੀਰਦੇਵ ਗੂਲੀਆ (74 ਕਿਲੋਗ੍ਰਾਮ) ਨੇ ਫਿਫਨਲੈਂਡ ਦੇ ਸ਼ਹਿਰ ਟੇਂਪੇਰੇ 'ਚ ਵਿਸ਼ਵ ਜੂਨੀਅਰ ਕੁਸ਼ਤੀ ਮੁਕਾਬਲੇ 'ਚ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ ਜਦੋਂਕਿ ਦੀਪਕ ਪੂਨੀਆ 84 ਕਿਲੋਗ੍ਰਾਮ ਦੇ ਕਾਂਸੀ ਮੁਕਾਬਲੇ 'ਚ ਪਹੁੰਚ ਗਏ ਹਨ। 74 ਕਿਲੋਗ੍ਰਾਮ ਫਰੀ ਸਟਾਇਲ ਵਰਗ 'ਚ ਵੀਰਦੇਵ ਦਾ ਮੁਕਾਬਲਾ ਜਾਪਾਨ ਦੇ ਯਾਜੂਰੋ ਯਾਮਾਸਾਕੀ ਨਾਲ ਸੀ ਜਿਸ ਨੂੰ ਉਨ੍ਹਾਂ ਨੇ 8-5 ਨਾਲ ਹਰਾ ਕੇ ਭਾਰਤ ਦਾ ਮੁਕਾਬਲੇ 'ਚ ਖਾਤਾ ਖੋਲ ਦਿੱਤਾ। ਵੀਰਦੇਵ ਨੇ ਸ਼ੁਰੂਆਤੀ ਰਾਊਂਡ 'ਚ ਜਰਮਨੀ ਦੇ ਜੋਹਨ ਕ੍ਰਿਸਟੋਫ ਨੂੰ ਹਰਾ ਦਿੱਤਾ ਪਰ ਕੁਆਰਟਰ ਫਾਈਨਲ 'ਚ ਉਹ ਉਜਬੇਕਿਸਤਾਨ ਦੇ ਇਸਾ ਸ਼ਪੀਵ ਤੋਂ ਹਾਰ ਗਏ। ਵੀਰਦੇਵ ਨੇ ਰੇਪਚੇਵ 'ਚ ਕੈਨੇਡਾ ਦੇ ਸਟੁਅਰਟ ਬ੍ਰਿਜਵਾਟਰ ਨੂੰ 5-0 ਨਾਲ ਹਰਾ ਕੇ ਕਾਂਸੀ ਤਗਮਾ ਮੁਕਾਬਲੇ 'ਚ ਐਂਟਰੀ ਕੀਤੀ ਅਤੇ ਫਿਰ ਜਾਪਾਨੀ ਪਹਿਲਵਾਨ ਨੂੰ ਮਾਤ ਦਿੱਤੀ।


Related News