ਵੀਰ ਅਹਿਲਾਵਤ ਪੀ. ਜੀ. ਟੀ. ਆਈ. ਦੇ ਤੀਜੇ ਦੌਰ ''ਚ 71 ਦੇ ਸਕੋਰ ਦੇ ਬਾਅਦ ਵੀ ਚੋਟੀ ''ਤੇ

Saturday, Sep 11, 2021 - 10:40 AM (IST)

ਵੀਰ ਅਹਿਲਾਵਤ ਪੀ. ਜੀ. ਟੀ. ਆਈ. ਦੇ ਤੀਜੇ ਦੌਰ ''ਚ 71 ਦੇ ਸਕੋਰ ਦੇ ਬਾਅਦ ਵੀ ਚੋਟੀ ''ਤੇ

ਪੰਚਕੁਲਾ- ਵੀਰ ਅਹਿਲਾਵਤ ਟਾਟਾ ਸਟੀਲ ਪੀ. ਜੀ. ਟੀ. ਆਈ. (ਭਾਰਤੀ ਪੇਸ਼ੇਵਰ ਗੋਲਫ਼ ਟੂਰ) ਪਲੇਅਰਸ ਚੈਂਪੀਅਨਸ਼ਿਪ ਦੇ ਤੀਜੇ ਦੌਰ 'ਚ ਸ਼ੁੱਕਰਵਾਰ ਨੂੰ ਇਕ ਅੰਡਰ 71 ਦੇ ਔਸਤ ਸਕੋਰ ਦੇ ਬਾਅਦ ਵੀ ਚੋਟੀ 'ਤੇ ਬਣੇ ਹੋਏ ਹਨ। ਗੁਰੂਗ੍ਰਾਮ ਦੇ 25 ਸਾਲ ਦੇ ਇਸ ਗੋਲਫਰ ਦਾ ਕੁਲ ਸਕੋਰ 16 ਅੰਡਰ 200 ਦਾ ਹੈ। ਉਨ੍ਹਾਂ ਨੇ ਤੀਜੇ ਦੌਰ 'ਚ ਪੰਜ ਬਰਡੀ ਤੇ ਚਾਰ ਬੋਗੀ ਲਗਾਈ। 

ਨੋਇਡਾ ਦੇ ਅਮਨਦੀਪ ਮਲਿਕ ਨੇ ਤੀਜੇ ਦੌਰ 'ਚ ਅੱਠ ਬਰਡੀ ਤੇ ਦੋ ਬੋਗੀ ਦੇ ਨਾਲ 66 ਦਾ ਸਕੋਰ ਕੀਤਾ ਤੇ ਉਹ ਕੁਲ 14 ਅੰਡਰ ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਹੈ।  ਬੈਂਗਲੁਰੂ ਦੇ ਐੱਸ. ਚਿੱਕਰੰਗਪੱਪਾ ਨੇ 69 ਦਾ ਸਕੋਰ ਕੀਤਾ ਤੇ ਉਹ ਕੁਲ 13 ਅੰਡਰ 203 ਦੇ ਸਕੋਰ ਦੇ ਨਾਲ ਤੀਜੇ ਸਥਾਨ 'ਤੇ ਹਨ ਜਦਿਕ ਮੈਸੂਰ ਦੇ ਯਸ਼ਾਸ ਚੰਦਰਾ 12 ਅੰਡਰ 204 ਦੇ ਸਕੋਰ ਦੇ ਨਾਲ ਚੌਥੇ ਸਥਾਨ 'ਤੇ ਹਨ।


author

Tarsem Singh

Content Editor

Related News