ਕਿਸਮਤ ਭਾਰਤ ਦੇ ਨਾਲ ਹੈ : ਵੇਦਾ ਕ੍ਰਿਸ਼ਣਾਮੂਰਤੀ

Saturday, Mar 07, 2020 - 10:45 AM (IST)

ਕਿਸਮਤ ਭਾਰਤ ਦੇ ਨਾਲ ਹੈ : ਵੇਦਾ ਕ੍ਰਿਸ਼ਣਾਮੂਰਤੀ

ਸਪੋਰਟਸ ਡੈਸਕ— ਮੱਧਕ੍ਰਮ ਦੀ ਤਜਰਬੇਕਾਰ ਬੱਲੇਬਾਜ਼ ਵੇਦਾ ਕ੍ਰਿਸ਼ਣਾਮੂਰਤੀ ਦਾ ਮੰਨਣਾ ਹੈ ਕਿ ਕਿਸਮਤ ਭਾਰਤ ਦੇ ਨਾਲ ਹੈ ਤੇ ਜੇਕਰ ਉਨ੍ਹਾਂ ਨੇ ਐਤਵਾਰ ਨੂੰ ਆਸਟਰੇਲੀਆ ਵਿਰੁੱਧ ਫਾਈਨਲ ਮੁਕਾਬਲੇ ਵਿਚ ਦਬਾਅ ਦਾ ਡਟ ਕੇ ਸਾਹਮਣਾ ਕੀਤਾ ਤਾਂ ਉਹ ਪਹਿਲਾ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕਰ ਸਕਦੀਆਂ ਹਨ। ਵੇਦਾ ਕ੍ਰਿਸ਼ਣਾਮੂਰਤੀ ਉਸ ਭਾਰਤੀ ਟੀਮ ਦਾ ਵੀ ਹਿੱਸਾ ਸੀ, ਜਿਹੜੀ 2017 ਮਹਿਲਾ ਵਨ ਡੇ ਵਿਸ਼ਵ ਕੱਪ ਵਿਚ ਉਪ ਜੇਤੂ ਸੀ ਅਤੇ ਇੰਗਲੈਂਡ ਨੇ ਖਿਤਾਬ ਜਿੱਤਿਆ ਸੀ।

PunjabKesari

ਉਹ ਜਾਣਦੀ ਹੈ ਕਿ ਵਿਸ਼ਵ ਖਿਤਾਬ ਖੁੰਝਣ ਦਾ ਦਰਦ ਕੀ ਹੁੰਦਾ ਹੈ। ਉਸ ਨੇ ਕਿਹਾ, ''ਇਹ ਕਿਸਮਤ ਦੀ ਗੱਲ ਹੈ ਤੇ ਮੈਂ ਕਿਸਮਤ 'ਤੇ ਬਹੁਤ ਭਰੋਸਾ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਇਹ ਅਜਿਹਾ ਹੀ ਹੋਣਾ ਸੀ। ਇਕ ਚੁਟਕਲਾ ਵੀ ਚੱਲ ਰਿਹਾ ਹੈ ਕਿ ਇਸ ਵਿਸ਼ਵ ਕੱਪ ਨੂੰ ਇਸ ਤਰ੍ਹਾਂ ਨਾਲ ਬਣਾਇਆ ਗਿਆ ਹੈ ਕਿ ਇਹ ਸਾਡੀ ਮਦਦ ਕਰ ਰਿਹਾ ਹੈ, ਜਿਸ ਵਿਚ ਵਿਕਟ ਤੋਂ ਲੈ ਕੇ ਹਰ ਚੀਜ਼ ਮਦਦਗਾਰ ਹੋ ਰਹੀ ਹੈ।''


Related News