ਵਾਣੀ ਕਪੂਰ ਸਾਂਝੇ 18ਵੇਂ ਤੇ ਅਦਿਤੀ ਸਾਂਝੇ 26ਵੇਂ ਸਥਾਨ 'ਤੇ

Saturday, Aug 28, 2021 - 07:25 PM (IST)

ਵਾਣੀ ਕਪੂਰ ਸਾਂਝੇ 18ਵੇਂ ਤੇ ਅਦਿਤੀ ਸਾਂਝੇ 26ਵੇਂ ਸਥਾਨ 'ਤੇ

ਫਿਸਕੇਬੈਕਸਕਿਲ (ਸਵੀਡਨ)- ਭਾਰਤੀ ਮਹਿਲਾ ਗੋਲਫ਼ਰ ਵਾਣੀ ਕਪੂਰ ਨੇ ਇੱਥੇ ਡਿਡ੍ਰਿਕਸਨਸ ਸਕਾਫ਼ਟੋ ਓਪਨ ਦੇ ਸ਼ੁਰੂਆਤੀ ਦੌਰ 'ਚ ਦੋ ਓਵਰ 71 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ 18ਵੇਂ ਸਥਾਨ 'ਤੇ ਚਲ ਰਹੀ ਹੈ ਜਦਕਿ ਟੋਕੀਓ ਓਲੰਪਿਕਸ 'ਚ ਚੌਥੇ ਸਥਾਨ 'ਤੇ ਰਹੀ ਅਦਿਤੀ ਅਸ਼ੋਕ ਤਿੰਨ ਓਵਰ 72 ਦਾ ਕਾਰਡ ਖੇਡ ਕੇ ਸਾਂਝੇ 26ਵੇਂ ਸਥਾਨ 'ਤੇ ਚਲ ਰਹੀ ਹੈ। ਸਵੀਡਨ ਦੀ ਐਮੇਚਿਓਰ ਗੋਲਫਰ ਬਿਟ੍ਰਿਕਸ ਵਾਲਿਨ ਤੇ ਮੈਗਡਾਲੇਨਾ ਸਿਮਰਮਾਚਰ 67 ਦਾ ਕਾਰਡ ਖੇਡ ਕੇ ਸਾਂਝੀ ਬੜ੍ਹਤ ਬਣਾਏ ਹਨ।


author

Tarsem Singh

Content Editor

Related News