ਫਿਡੇ ਸਪੀਡ ਬੀਬੀਆਂ ਦੀ ਸ਼ਤਰੰਜ : ਸੈਮੀਫਾਈਨ ’ਚ ਯੁਕ੍ਰੇਨ ਦੀ ਉਸ਼ੇਨਿਨਾ ਹੱਥੋਂ ਹਾਰੀ ਵੈਸ਼ਾਲੀ

Saturday, Jun 27, 2020 - 06:56 PM (IST)

ਮਾਸਕੋ (ਨਿਕਲੇਸ਼ ਜੈਨ)– ਫਿਡੇ ਮਹਿਲਾ ਸਪੀਡ ਸ਼ਤਰੰਜ ਦੀ ਪਹਿਲੀ ਗ੍ਰਾਂ. ਪ੍ਰੀ. ਵਿਚ ਭਾਰਤ ਦੀ ਨੰਬਰ-3 ਮਹਿਲਾ ਸ਼ਤਰੰਜ ਖਿਡਾਰੀ ਅਾਰ. ਵੈਸ਼ਾਲੀ ਨੂੰ ਯੂਕ੍ਰੇਨ ਦੀ ਅੰਨਾ ਓਸ਼ੇਨਿਨਾ ਹੱਥੋਂ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਅੰਤ ਵਿਚ ਜਾ ਕੇ ਹਾਰ ਦਾ ਸਾਹਮਣਾ ਕਰਨਾ ਪਿਅਾ ਪਰ ਉਸ ਨੇ ਇਕ ਵਾਰ ਫਿਰ ਜੂਝਾਰੂ ਖੇਡ ਨਾਲ ਸਾਰਿਅਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਇਸ ਟੂਰਨਾਮੈਂਟ ਵਿਚ ਸਵਿਸ ਗੇੜ ਤੋਂ ਲੈ ਕੇ ਹੁਣ ਤਕ ਅਾਪਣੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਨਾਲ ਵੈਸ਼ਾਲੀ ਨੇ ਸਾਰਿਅਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਸੀ ਤੇ ਸੈਮੀਫਾਈਨਲ ਤਕ ਪਹੁੰਚਣ ਵਾਲੀ ਉਹ ਇਕੱਲੀ ਭਾਰਤੀ ਰਹੀ। ਸੈਮੀਫਾਈਨਲ ਦੇ ਮੁਕਾਬਲੇ ਵਿਚ ਹਾਲਾਂਕਿ ਵੈਸ਼ਾਲੀ ਨੇ ਅੰਨਾ ਨੂੰ ਜ਼ੋਰਦਾਰ ਟੱਕਰ ਦਿੱਤੀ ਤੇ ਪਹਿਲੇ ਸੱਤ ਮੁਕਾਬਲਿਅਾਂ ਵਿਚ 5+1 ਤੇ 3+1 ਬਲਿਟਜ਼ ਮੁਕਾਬਲਿਅਾਂ ਵਿਚ ਬੜ੍ਹਤ ਹਾਸਲ ਕਰ ਲਈ ਸੀ ਤੇ ਉਹ 4-3 ਨਾਲ ਅੱਗੇ ਚੱਲ ਰਹੀ ਸੀ, ਅਜਿਹੇ ਵਿਚ 1+1 ਦੇ ਅਾਖਰੀ ਤਿੰਨ ਬੁਲੇਟ ਮੁਕਾਬਲਿਅਾਂ ਵਿਚ ਨਤੀਜੇ ਓਸ਼ੇਨਿਨਾ ਦੇ ਪੱਖ ਵਿਚ ਚਲੇ ਗਏ ਤੇ ਉਸ ਨੇ ਲਗਾਤਾਰ 2 ਜਿੱਤਾਂ ਦਰਜ ਕਰਦੇ ਹੋਏ 5-4 ਨਾਲ ਬੜ੍ਹਤ ਬਣਾ ਲਈ।

PunjabKesari

ਅਾਖਰੀ ਬੁਲੇਟ ਮੁਕਾਬਲਾ ਡਰਾਅ ਰਿਹਾ ਤੇ ਇਸ ਤਰ੍ਹਾਂ ਵੈਸ਼ਾਲੀ ਦਾ ਟੂਰਨਾਮੈਂਟ ਵਿਚ ਸਫਰ ਖਤਮ ਹੋ ਗਿਅਾ। ਇਸ ਜਿੱਤ ਨਾਲ ਅੰਨਾ ਹੁਣ ਗ੍ਰਾਂ. ਪ੍ਰੀ. ਦੇ ਫਾਈਨਲ ਵਿਚ ਪਹੁੰਚ ਗਈ ਹੈ, ਜਿੱਥੇ ਉਸਦੇ ਸਾਹਮਣੇ ਰੂਸ ਦੀ ਗੁਨਿਨਾ ਵਾਲੇਂਟੀਨਾ ਹੋਵੇਗੀ, ਜਿਹੜੀ ਕਿ ਹਮਵਤਨ ਸਾਬਕਾ ਵਿਸ਼ਵ ਚੈਂਪੀਅਨ ਅਲੈਗਜੈਂਡਰਾਂ ਕੋਸਟੇਨਿਯੁਕ ਨੂੰ 9-3 ਦੇ ਵੱਡੇ ਫਰਕ ਨਾਲ ਜਿੱਤ ਕੇ ਫਾਈਨਲ ਵਿਚ ਪਹੁੰਚੀ ਹੈ। ਖੈਰ ਤੁਹਾਨੂੰ ਦੱਸ ਦੇਈਏ ਕਿ ਅਜੇ ਤਿੰਨ ਗ੍ਰਾਂ. ਪ੍ਰੀ. ਹੋਰ ਹੋਣੇ ਹਨ ਤੇ ਵੈਸ਼ਾਲੀ ਦੋ ਵਾਰ ਹੋਰ ਇਸ ਵਿਚ ਖੇਡਦੀ ਨਜ਼ਰ ਅਾਵੇਗੀ । ਜਾਣਨਯੋਗ ਗੱਲ ਇਹ ਹੈ ਕਿ ਅਗਲਾ ਦੋ ਵਾਰ ਉਸਦਾ ਮੁਕਾਬਲਾ ਭਾਰਤ ਦੀ ਵਰਤਮਾਨ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨਾਲ ਹੋਵੇਗਾ।


Ranjit

Content Editor

Related News