ਖੇਲੋ ਇੰਡੀਆ ਅੰਡਰ-21 ਵਿਚ ਚਮਕੇ ਉੱਤਰ ਪ੍ਰਦੇਸ਼ ਅਤੇ ਹਰਿਆਣਾ

01/21/2020 6:06:01 PM

ਗੁਹਾਟੀ : ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੇ ਖੇਲੋ ਇੰਡੀਆ ਯੂਥ ਖੇਡਾਂ 2020 ਵਿਚ ਮੰਗਲਵਾਰ ਨੂੰ ਕ੍ਰਮਵਾਰ : ਲੜਕਿਆਂ ਦੇ ਅੰਡਰ-21 ਅਤੇ ਲੜਕੀਆਂ ਦੇ ਅੰਡਰ-21 ਦਾ ਸੋਨ ਤਮਗਾ ਜਿੱਤਿਆ। ਉੱਤਰ ਪ੍ਰਦੇਸ਼ ਨੇ ਲੜਕਿਆਂ ਦੇ ਅੰਡਰ-21 ਵਰਗ ਦੇ ਫਾਈਨਲ ਵਿਚ ਹਰਿਆਣਾ ਨੂੰ ਪੈਨਲਟੀ ਸ਼ੂਟਆਊਟ ਵਿਚ 3-1 ਨਾਲ ਹਰਾਇਆ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਗੋਲ ਕਰਨ ਵਿਚ ਅਸਫਲ ਰਹੀਆਂ ਸੀ। ਓਡੀਸ਼ਾ ਨੇ ਪੈਨਲਟੀ ਸ਼ੂਟਆਊਟ ਵਿਚ ਚੰਡੀਗੜ੍ਹ ਨੂੰ 3-1 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਲੜਕਿਆਂ ਦੇ ਅੰਡਰ-21 ਵਰਗ ਵਿਚ ਝਾਰਖੰਡ ਨੇ ਆਖਰੀ 9 ਮਿੰਟਾਂ ਵਿਚ 2 ਗੋਲ ਗੁਆਏ, ਜਿਸ ਨਾਲ ਹਰਿਆਣਾ ਨੇ 5-3 ਨਾਲ ਜਿੱਤ ਦਰਜ ਕਰ ਕੇ ਸੋਨੇ ਦਾ ਤਮਗਾ ਜਿੱਤਿਆ। ਮਹਾਰਾਸ਼ਟਰ ਨੇ ਮਿਜੋਰਮ ਨੂੰ ਇਕਲੌਤੇ ਗੋਲ ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ।


Related News