ਉਥੱਪਾ ਨੂੰ IIM ਕੋਝੀਕੋਡ ਨੈਸ਼ਨਲ ਐਕਸੀਲੈਂਸ ਪੁਰਸਕਾਰ ਨਾਲ ਨਵਾਜਿਆ ਗਿਆ
Thursday, Apr 08, 2021 - 04:44 PM (IST)
ਕੋਝੀਕੋਡ (ਭਾਸ਼ਾ) : ਕ੍ਰਿਕਟਰ ਰੋਬਿਨ ਉਥੱਪਾ ਨੂੰ ਵੀਰਵਾਰ ਨੂੰ ਕ੍ਰਿਕਟ ਦੇ ਮੈਦਾਨ ’ਤੇ ਉਨ੍ਹਾਂ ਦੇ ਯੋਗਦਾਨ ਲਈ ਆਈ.ਆਈ.ਐਮ.-ਕੋਝੀਕੋਡ (ਆਈ.ਆਈ.ਐਮ.-ਕੇ) ਦੇ ਨੈਸ਼ਨਲ ਐਕਸੀਲੈਂਸ ਪੁਰਸਕਾਰ ਨਾਲ ਨਵਾਜਿਆ ਗਿਆ। ਇਨ੍ਹਾਂ ਸਾਲਾਨਾ ਪੁਰਸਕਾਰਾਂ ਨੂੰ ਤੀਜੀ ਵਾਰ ਦਿੱਤਾ ਜਾ ਰਿਹਾ ਹੈ। ਇਹ ਪੁਰਸਕਾਰ ਖੇਡ ਵਿਚ ਯੋਗਦਾਨ ਲਈ ਮਸ਼ਹੂਰ ਲੋਕਾਂ ਨੂੰ ਦਿੱਤਾ ਜਾਂਦਾ ਹੈ।
ਆਈ.ਆਈ.ਐਮ.-ਕੇ ਦੇ ਬਿਆਨ ਮੁਤਾਬਕ ਕਾਲੀਕਟ ਹਾਫ ਮੈਰਾਥਨ ਇਸ ਵਾਰ 9 ਤੋਂ 11 ਅਪ੍ਰੈਲ ਨੂੰ ਪੂਰੀ ਤਰ੍ਹਾਂ ਨਾਲ ਆਨਲਾਈਨ ਹੋਵੇਗੀ। ਪਿਛਲੇ 2 ਸਾਲ ਵਿਚ ਇਹ ਪੁਰਸਕਾਰ ਪੈਰਾ ਓਲੰਪਿਕ ਅਤੇ ਅਰਜੁਨ ਪੁਰਸਕਾਰ ਜੇਤੂ ਡਾ. ਦੀਪਾ ਮਲਿਕ ਅਤੇ ਮਸ਼ਹੂਰ ਪਹਿਲਵਾਨ ਬਬੀਤਾ ਕੁਮਾਰੀ ਫੋਗਾਟ ਨੂੰ ਦਿੱਤਾ ਗਿਆ। ਉਥੱਪਾ ਨੇ ਇਸ ਦੌਰਾਨ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦ੍ਰਵਿੜ ਅਤੇ ਵਰਿੰਦਰ ਸਹਿਵਾਗ ਵਰਗੇ ਦਿੱਗਜ ਖਿਡਾਰੀਆਂ ਨਾਲ ਡਰੈਸਿੰਗ ਰੂਮ ਸਾਂਝਾ ਕਰਦੇ ਸਨ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰਾਂ ਨੂੰ ਮਿਲ ਰਹੀਆਂ ‘ਥਾਰ’, ਹੁਣ ਆਨੰਦ ਮਹਿੰਦਰਾ ਨੇ ਇਸ ਖਿਡਾਰੀ ਨੂੰ ਦਿੱਤਾ ਤੋਹਫ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।